ਮੈਂ ਕੌਣ ਹਾਂ
ਇੱਕ ਇਨਸਾਨ ਹਾਂ
ਜਾਂ ਇਨਸਾਨ ਦੇ
ਇਸ ਭੇਖ ਵਿਚ
ਇੱਕ ਸ਼ੈਤਾਨ ਹਾਂ
ਬਸ ਇਹੀ ਸੋਚ ਸੋਚ
ਮੈਂ ਪਰੇਸ਼ਾਨ ਹਾਂ
ਕਦੇ ਤਾਂ ਓਹਦਾ
ਇੱਕ ਅੱਥਰੂ ਹੀ
ਦਿੰਦਾ ਹੈ .ਪਿਘਲਾ
ਮੇਰੇ ਪੱਥਰ ਦਿਲ ਨੂੰ
ਕਦੇ ਅੱਥਰੂਆਂ ਦੀ
ਉਸ ਬਰਸਾਤ ਦਾ ਵੀ
ਹੁੰਦਾ ਨੀ ਭੋਰਾ ਅਸਰ ਇਸਤੇ
ਕਦੇ ਉਸਦੀ ਇੱਕ ਸਿਸਕੀ ਵੀ
ਪਹੁੰਚ ਜਾਂਦੀ ਹੈ ਦੂਰ ਦੁਰਾਡੇ
ਮੇਰੇ ਕੰਨਾਂ ਵਿਚ
ਤੇ ਕਦੇ ਕੋਲ ਬੈਠ ਕੇ ਵੀ
ਨਹੀਂ ਸੁਣਾਈ ਦਿੰਦੀ ਮੈਨੂੰ
ਉਸਦੀਆਂ ਸਿਸਕੀਆਂ ਦੀ ਅਵਾਜ਼
ਕਦੇ ਤਾਂ ਪਹੁੰਚ ਜਾਂਦੇ ਨੇ
ਮੇਰੇ ਹਥ ਕੋਹਾਂ ਦੀ ਦੂਰੀ ਤਹਿ ਕਰਕੇ
ਉਸਦਾ ਇੱਕ ਅੱਥਰੂ ਭੂੰਝਣ ਲਈ
ਤੇ ਕਦੇ ਨਹੀਂ ਚਲਦੇ ਓਹ
ਇੱਕ ਕਦਮ ਵੀ
ਹੰਝੂਆਂ ਦੀ ਬਰਸਾਤ ਵੇਲੇ
ਕੀ ਇਹ ਡਰ ਹੈ
ਬੱਦਲਾਂ ਦੀ ਗਰਜ਼ ਦਾ
ਬਿਜਲੀ ਦੇ ਲਿਸ਼ਕਾਰੇ ਦਾ
ਬਰਸਾਤ ਚ ਤਿਲਕਣ ਦਾ
ਕਿ ਜਾਂਦਾ ਹਾਂ ਬੈਠ ਮੈਂ
ਇੱਕ ਝਾਹੇ ਵਾਂਗ
ਫਿੰਡ ਜਿਹੀ ਬਣਕੇ
ਸਭ ਕੁਝ ਤੋਂ ਹੋ ਬੇਖਬਰ
ਜਾਂ ਫਿਰ ਜਾਗ ਜਾਂਦਾ ਹੈ
ਮੇਰੇ ਵਿਚਲਾ ਸ਼ੈਤਾਨ
ਇਸ ਸਭ ਨੂੰ ਖਤਰਾ ਸਮਝਕੇ
ਤੇ ਹੋ ਜਾਂਦਾ ਹੈ
ਲੜਣ ਲਈ ਤਿਆਰ
ਮੈਂ ਕੌਣ ਹਾਂ
ਇੱਕ ਇਨਸਾਨ ਹਾਂ
ਜਾਂ ਇਨਸਾਨ ਦੇ
ਇਸ ਭੇਖ ਵਿਚ
ਇੱਕ ਸ਼ੈਤਾਨ ਹਾਂ
ਬਸ ਇਹੀ ਸੋਚ ਸੋਚ
ਮੈਂ ਪਰੇਸ਼ਾਨ ਹਾਂ
superb...
ReplyDelete