ਬਰਸਾਤ ਦੀ ਓਹ ਸ਼ਾਮ
ਕਾਲੀ ਘਨਘੋਰ ਘਟਾ
ਬੱਦਲਾਂ ਦੀ ਗਰਜ਼
ਬਿਜਲੀ ਦੇ ਲਿਸ਼ਕਾਰੇ
ਪੱਛੋਂ ਦੀ ਹਵਾ ਦੇ ਬੁੱਲੇ
ਮੋਟੀਆਂ ਕਿਣੀਆਂ ਦੀ ਵਾਛੜ
ਸੁੰਨੀ ਸੜਕ ਪਿੰਡ ਵਾਲਾ ਮੋੜ
ਅਚਾਨਕ ਸਾਹਮਣੇ ਆ ਗਿਆ
ਇੱਕ ਇਨਸਾਨੀ ਅਕਸ
ਚਿੱਕੜ ਨਾਲ ਲੱਥ ਪੱਥ
ਤੇ ਹੋਇਆ ਸੀ ਸਾਹੋ ਸਾਹੀ
ਮੇਰੇ ਵੱਲ ਤੱਕਿਆ ਤੇ
ਇਕ ਹੀ ਝਟਕੇ ਨਾਲ
ਸੜਕ ਦੇ ਉਸ ਪਾਰ
ਵੜ ਗਿਆ ਕਮਾਦ ਦੇ ਖੇਤ ਚ
ਤੇ ਗੁੰਮ ਸੁੰਮ ਹੋਇਆ
ਕਿੰਨਾ ਚਿਰ ਖੜਕੇ
ਰਿਹਾ ਮੈਂ ਦੇਖਦਾ
ਉਸ ਖੇਤ ਵੱਲ
ਕੀ ਸ਼ਾਇਦ ਆਵੇਗਾ
ਓਹ ਵਾਪਿਸ ਪਰ ਨਹੀਂ
ਅੱਜ ਵੀ ਉਸ ਮੋੜ ਤੇ ਆਕੇ
ਰੁਕ ਜਾਂਦੇ ਨੇ ਮੇਰੇ ਕਦਮ
ਜਾਂਦੀ ਹੈ ਘੁੰਮ ਗਰਦਨ
ਉਸ ਕਮਾਦ ਦੇ ਖੇਤ ਵੱਲ
ਤੇ ਆ ਜਾਂਦਾ ਹੈ ਅੱਖਾਂ ਮੁਹਰੇ
ਸਿਰ ਚੋਂ ਨਿੱਕ੍ਲ੍ਦੀਆਂ
ਮੁਖੜੇ ਤੋਂ ਰਸਤਾ ਬਣਾਉਦੀਆਂ
ਆਕੇ ਕੁੜਤੀ ਚ ਸ੍ਮੌਦੀਆਂ
ਓਹਨਾਂ ਘਰਾਲਾਂ ਦਾ ਦਰਿਸ਼
ਤੇ ਗੂੰਜਦੇ ਨੇ ਕੰਨਾ ਚ
ਉਸਦੇ ਓਹ ਉੱਚੇ ਸਾਹ
ਉਠ੍ਦਾ ਹੈ ਮਨ ਚ ਸਵਾਲ
ਕੌਣ ਸੀ ਓਹ
ਕੌਣ ਸੀ ਓਹ
ਅਸਲੀ ਸੀ ਜਾਂ ਮੇਰਾ ਭੁਲੇਖਾ
ਤੇ ਕਿੱਥੇ ਹੋਗਿਆ ਓਹ ਗੁਮ
ਨਹੀਂ ਮਿਲਿਆ ਅੱਜ ਤੱਕ
ਇਸਦਾ ਜਵਾਬ ਮੈਨੂੰ
ਅੱਜ ਦੁਨਿਆ ਛੋਟੀ ਜਿਹੀ
No comments:
Post a Comment