ਨਾਂ ਹੁਣ ਕੋਠੇ ਤੇ ਚੜੇ ਨਾਂ ਵਾਲ ਓਹ ਸੁਕਾਵੇ
ਨਾਂ ਹੁਣ ਦੇਖ ਕੇ ਮੈਨੂੰ ਓਹ ਨਿੰਮਾ ਨਿੰਮਾ ਮੁਸਕਾਵੇ
ਸਾਰਾ ਦਿਨ ਰਹੇ ਗੁੰਮ ਵਿਚ ਆਪਣੇ ਓਹ ਖਿਆਲਾਂ
ਨਾਂ ਹੁਣ ਪਹਿਲਾਂ ਵਾਂਗ ਹੱਸੇ ਨਾਂ ਹੀ ਚੁੰਨੀ ਲਹਿਰਾਵੇਪਾਸਾ ਵੱਟ ਕੇ ਕੋਲ ਦੀ ਹੁਣ ਨਿੱਤ ਮੇਰੇ ਲੰਘੇ
ਨਾਂ ਅੱਖਾਂ ਨੀਵੀਆਂ ਕਰੇ ਨਾਂ ਪਹਿਲਾਂ ਵਾਂਗ ਓਹ ਸੰਗੇ
ਓਹਦੇ ਵੱਲ ਤੱਕਣਾ ਜੇ ਹੁਣ ਭੁੱਲ ਵੀ ਮੈਂ ਜਾਵਾਂ
ਕੋਲੋਂ ਲੰਘਦੀ ਕਦੇ ਨਾਂ ਹੁਣ ਹੌਲੀ ਜਿਹੀ ਖੰਘੇ
ਹੁਣ ਨਾਂ ਓਹ ਕੁਝ ਸੁਣੇ ਤੇ ਨਾਂ ਹੀ ਕੁਝ ਕਹੇ
ਗੇੜੇ ਕੱਢਦੀ ਰਹੇ ਨਾਂ ਕਦੇ ਕੋਲ ਆਕੇ ਬਹੇ
ਜਿਸ ਯਾਰ ਦਾ ਹੁੰਦਾ ਹੈ ਕੋਈ ਆਸ਼ਕ ਦੀਵਾਨਾ
ਉਸ ਯਾਰ ਦੀ ਬੇਰੁਖੀ ਨੂੰ ਕੋਈ ਦੱਸ ਕਿੰਝ ਸਹੇ
ਪਤਾ ਨਹੀਂ ਕਿਓਂ ਹੈ ਬਣਾ ਲਈ ਉਸਨੇ ਇਹ ਦੂਰੀ
ਪਾਸਾ ਵੱਟਣਾ ਕਿਓਂ ਓਹਦੇ ਲਈ ਹੋ ਗਿਆ ਜਰੂਰੀ
ਇਹੀ ਸੋਚ ਮੈਂ ਤਾਂ ਦਿੱਤਾ ਦਿਲ ਆਪਣੇ ਨੂੰ ਦਿਲਾਸਾ
ਸ਼ਾਇਦ ਉਸ ਦੀ ਵੀ ਹੋਵੇ ਕੋਈ ਵੱਡੀ ਮਜਬੂਰੀ
ਸ਼ਾਇਦ ਉਸ ਦੀ ਵੀ ਹੋਵੇ ਕੋਈ ਵੱਡੀ ਮਜਬੂਰੀ
No comments:
Post a Comment