ਡੰਗਰਾਂ ਵਾਲਾ ਕੋਠਾ
ਬੋਤਾ ਬੁੱਕਦਾ ਮੱਘੇ ਕੱਢਦਾ
ਨਾਲੇ ਦੇਖੀ ਮੱਝ ਮੈਂ ਰਿੰਗਦੀ
ਨਾਲ ਖੜਾ ਘੋੜਾ ਵੀ ਹਿਣਕਿਆ
ਗਾਂ ਵੀ ਦੇਖੀ ਸੀ ਮੈਂ ਰੰਭਦੀ
ਬੱਕਰੀ ਦੀ ਮੈਂ ਤੇ ਭੇਡ ਦੀ ਬੈਂ ਬੈਂ
ਮੇਮਣੇ ਲੇਲੇ ਦੇਖੇ ਮਿਆਂਕਦੇ
ਕਿੰਝ ਸਾਰਾ ਪਿੰਡ ਉੱਠ ਸੀ ਪੈਂਦਾ
ਪਹਿਲੀ ਮੁਰਗੇ ਦੀ ਬਾਂਗ ਤੇ
ਖੁਆ ਡੰਗਰਾਂ ਨੂੰ ਟੋਕਾ ਸੰਨ੍ਹੀ
ਲੇਟੀ ਖਲ਼ ਦੈੜ ਜਾਂ ਘਾਣੀ
ਨਿਆਣਾਂ ਪਾ ਗਾਂ ਦੀਆਂ ਲੱਤਾਂ ਨੂੰ
ਧਾਰ ਕੱਢਦੀ ਮੈਂ ਦੇਖੀ ਸੁਆਣੀ
ਤੋਕੜ ਮੱਝ ਡੋਕਿਆਂ ਨੂੰ ਤਾਰੇ
ਨਵੀਂ ਸੂਈ ਦੀ ਬਹੁਲੀ ਕੱਢਦੇ
ਦੁੱਧ ਚੋਣ ਪਿੱਛੋਂ ਗਾਂ ਮੱਝ ਥੱਲੇ
ਦੇਖੇ ਮੈਂ ਵੱਛਰੂ ਕੱਟਰੂ ਛੱਡਦੇ
ਮੱਝ ਦੇ ਬੱਚੇ ਕੱਟਾ ਕੱਟੀ
ਬੱਕਰੀ ਦੇ ਦੇਖੇ ਛੇਲਾ ਛੇਲੀ
ਵੱਛਾ ਵੱਛੀ ਗਾਂ ਪਿੱਛੇ ਦੇਖੇ
ਦੇਖੇ ਭੇਡ ਪਿਛੇ ਲੇਲਾ ਲੇਲੀ
ਬਾੜੇ ਜਾਂ ਹਵੇਲੀ ਦੇ ਵਿੱਚ
ਘੋੜੀ ਦੇ ਮਗਰ ਵਛੇਰਾ ਵਛੇਰੀ
ਡੰਗਰਾਂ ਵਾਲੇ ਘਰ ਬੰਨ੍ਹੀ ਮੈਂ ਦੇਖੀ
ਨਵੀਂ ਸੂਈ ਹੋਈ ਇੱਕ ਲਵੇਰੀ
ਘੋੜਾ ਭੇਡੂ ਬਲਦ ਨਰ ਸਾਰੇ
ਦੇਖੇ ਬੋਕ ਝੋਟਾ ਤੇ ਸੰਢ੍ਹਾ
ਹਾਲੀ ਹੱਥ ਪਰਾਣੀ ਦੇਖੀ
ਪਾਲੀ ਹੱਥ ਵਿਚ ਦੇਖਿਆ ਡੰਡਾ
ਝੋਟੇ ਦੇ ਨੱਕ ਵਿਚ ਕੁੰਡਾ ਦੇਖਿਆ
ਨੱਥ ਬਲਦਾਂ ਦੇ ਨੱਕ ਵਿੱਚ ਦੇਖੀ
ਗਾਵਾਂ ਮੱਝਾਂ ਦੇ ਗਲ਼ ਡਾਹਾ ਦੇਖਿਆ
ਤੇ ਨਕੇਲ ਬੋਤੇ ਦੇ ਨੱਕ ਵਿੱਚ ਦੇਖੀ
ਪਾ ਪੈਂਖੜ ਰੱਸਾ ਯਾ ਸੰਗਲ
ਬੰਨ੍ਹਦੇ ਕਿੱਲੇ ਦੇ ਨਾਲ ਮੈਂ ਦੇਖੇ
ਪਾ ਕੇ ਮੂਹਰੀ ਗਾਂ ਮੱਝ ਦੇ
ਤੋਰਦੇ ਆਪਣੇ ਨਾਲ ਮੈਂ ਦੇਖੇ
ਖੁਰਲੀ ਉੱਤੇ ਬੰਨ੍ਹ ਕੇ ਡੰਗਰ
ਦੇਖੇ ਉਹਨਾਂ ਨੂੰ ਪੱਠੇ ਪਾਉਂਦੇ
ਬਾਕੀਆਂ ਨੂੰ ਪਾਣੀ ਖੂਹ ਤੇ ਪਿਆਕੇ
ਮੱਝਾਂ ਦੇਖੇ ਟੋਭੇ ਵਿਚ ਨੁਹਾਉਂਦੇ
ਕਣਕ ਦੀ ਨਾੜ ਤੋਂ ਤੂੜੀ ਬਣੀ ਦੇਖੀ
ਨਾਲੇ ਸੁੱਕੇ ਟਾਂਡੇ ਕੜਬ ਚਰੀ ਦੀ
ਸੁੱਕੇ ਗੁਆਰੇ ਤੋਂ ਬਣੀ ਕੰਡ ਮੈਂ ਦੇਖੀ
ਨਾਲੇ ਜਾਂਗੜ ਤੇ ਭੋਅ ਮੂੰਗਫਲੀ ਦੀ
ਝੋਨਾ ਵੱਢ ਪਿੱਛੇ ਰਹੀ ਪਰਾਲੀ
ਬਿਨ ਛੱਲੀਆਂ ਦੇਖੇ ਟਾਂਡੇ ਮੱਕੀ ਦੇ
ਛੋਲਿਆਂ ਮਗਰੋਂ ਖੋਰ ਬਚ ਜਾਂਦਾ
ਗੰਨਿਆਂ ਉਤੋਂ ਦੇਖੇ ਆਗ ਲਥੀਦੇ
ਮੱਝਾਂ ਗਾਵਾਂ ਦੇਖੀਆਂ ਕਰਦੀਆਂ ਗੋਹਾ
ਲਿੱ ਕਰਦੇ ਦੇਖੇ ਮੈੰ ਘੋੜੇ
ਬੋਤਾ ਸੀ ਜੋ ਸੁੱਟਦਾ ਲੇਡੇ
ਕੱਠੇ ਹੁੰਦੇ ਸੀ ਔਖੇ ਨਾਲ ਫੌੜ੍ਹੇ
ਭੇਡਾਂ ਬੱਕਰੀਆਂ ਦੀਆਂ ਮੀਂਗਣਾਂ
ਬਿੱਠਾਂ ਮੁਰਗੀਆਂ ਦੀਆਂ ਮੈਂ ਦੇਖੀਆਂ
ਬੱਠਲ ਤਸਲੇ ਤੇ ਟੋਕਰੇ ਭਰ ਕੇ
ਸਿੱਟਦੀਆਂ ਰੂੜੀ ਤੇ ਮੈਂ ਦੇਖੀਆਂ
ਹਰ ਜੀ 31/10/2017
ਬੋਤਾ ਬੁੱਕਦਾ ਮੱਘੇ ਕੱਢਦਾ
ਨਾਲੇ ਦੇਖੀ ਮੱਝ ਮੈਂ ਰਿੰਗਦੀ
ਨਾਲ ਖੜਾ ਘੋੜਾ ਵੀ ਹਿਣਕਿਆ
ਗਾਂ ਵੀ ਦੇਖੀ ਸੀ ਮੈਂ ਰੰਭਦੀ
ਬੱਕਰੀ ਦੀ ਮੈਂ ਤੇ ਭੇਡ ਦੀ ਬੈਂ ਬੈਂ
ਮੇਮਣੇ ਲੇਲੇ ਦੇਖੇ ਮਿਆਂਕਦੇ
ਕਿੰਝ ਸਾਰਾ ਪਿੰਡ ਉੱਠ ਸੀ ਪੈਂਦਾ
ਪਹਿਲੀ ਮੁਰਗੇ ਦੀ ਬਾਂਗ ਤੇ
ਖੁਆ ਡੰਗਰਾਂ ਨੂੰ ਟੋਕਾ ਸੰਨ੍ਹੀ
ਲੇਟੀ ਖਲ਼ ਦੈੜ ਜਾਂ ਘਾਣੀ
ਨਿਆਣਾਂ ਪਾ ਗਾਂ ਦੀਆਂ ਲੱਤਾਂ ਨੂੰ
ਧਾਰ ਕੱਢਦੀ ਮੈਂ ਦੇਖੀ ਸੁਆਣੀ
ਤੋਕੜ ਮੱਝ ਡੋਕਿਆਂ ਨੂੰ ਤਾਰੇ
ਨਵੀਂ ਸੂਈ ਦੀ ਬਹੁਲੀ ਕੱਢਦੇ
ਦੁੱਧ ਚੋਣ ਪਿੱਛੋਂ ਗਾਂ ਮੱਝ ਥੱਲੇ
ਦੇਖੇ ਮੈਂ ਵੱਛਰੂ ਕੱਟਰੂ ਛੱਡਦੇ
ਮੱਝ ਦੇ ਬੱਚੇ ਕੱਟਾ ਕੱਟੀ
ਬੱਕਰੀ ਦੇ ਦੇਖੇ ਛੇਲਾ ਛੇਲੀ
ਵੱਛਾ ਵੱਛੀ ਗਾਂ ਪਿੱਛੇ ਦੇਖੇ
ਦੇਖੇ ਭੇਡ ਪਿਛੇ ਲੇਲਾ ਲੇਲੀ
ਬਾੜੇ ਜਾਂ ਹਵੇਲੀ ਦੇ ਵਿੱਚ
ਘੋੜੀ ਦੇ ਮਗਰ ਵਛੇਰਾ ਵਛੇਰੀ
ਡੰਗਰਾਂ ਵਾਲੇ ਘਰ ਬੰਨ੍ਹੀ ਮੈਂ ਦੇਖੀ
ਨਵੀਂ ਸੂਈ ਹੋਈ ਇੱਕ ਲਵੇਰੀ
ਘੋੜਾ ਭੇਡੂ ਬਲਦ ਨਰ ਸਾਰੇ
ਦੇਖੇ ਬੋਕ ਝੋਟਾ ਤੇ ਸੰਢ੍ਹਾ
ਹਾਲੀ ਹੱਥ ਪਰਾਣੀ ਦੇਖੀ
ਪਾਲੀ ਹੱਥ ਵਿਚ ਦੇਖਿਆ ਡੰਡਾ
ਝੋਟੇ ਦੇ ਨੱਕ ਵਿਚ ਕੁੰਡਾ ਦੇਖਿਆ
ਨੱਥ ਬਲਦਾਂ ਦੇ ਨੱਕ ਵਿੱਚ ਦੇਖੀ
ਗਾਵਾਂ ਮੱਝਾਂ ਦੇ ਗਲ਼ ਡਾਹਾ ਦੇਖਿਆ
ਤੇ ਨਕੇਲ ਬੋਤੇ ਦੇ ਨੱਕ ਵਿੱਚ ਦੇਖੀ
ਪਾ ਪੈਂਖੜ ਰੱਸਾ ਯਾ ਸੰਗਲ
ਬੰਨ੍ਹਦੇ ਕਿੱਲੇ ਦੇ ਨਾਲ ਮੈਂ ਦੇਖੇ
ਪਾ ਕੇ ਮੂਹਰੀ ਗਾਂ ਮੱਝ ਦੇ
ਤੋਰਦੇ ਆਪਣੇ ਨਾਲ ਮੈਂ ਦੇਖੇ
ਖੁਰਲੀ ਉੱਤੇ ਬੰਨ੍ਹ ਕੇ ਡੰਗਰ
ਦੇਖੇ ਉਹਨਾਂ ਨੂੰ ਪੱਠੇ ਪਾਉਂਦੇ
ਬਾਕੀਆਂ ਨੂੰ ਪਾਣੀ ਖੂਹ ਤੇ ਪਿਆਕੇ
ਮੱਝਾਂ ਦੇਖੇ ਟੋਭੇ ਵਿਚ ਨੁਹਾਉਂਦੇ
ਕਣਕ ਦੀ ਨਾੜ ਤੋਂ ਤੂੜੀ ਬਣੀ ਦੇਖੀ
ਨਾਲੇ ਸੁੱਕੇ ਟਾਂਡੇ ਕੜਬ ਚਰੀ ਦੀ
ਸੁੱਕੇ ਗੁਆਰੇ ਤੋਂ ਬਣੀ ਕੰਡ ਮੈਂ ਦੇਖੀ
ਨਾਲੇ ਜਾਂਗੜ ਤੇ ਭੋਅ ਮੂੰਗਫਲੀ ਦੀ
ਝੋਨਾ ਵੱਢ ਪਿੱਛੇ ਰਹੀ ਪਰਾਲੀ
ਬਿਨ ਛੱਲੀਆਂ ਦੇਖੇ ਟਾਂਡੇ ਮੱਕੀ ਦੇ
ਛੋਲਿਆਂ ਮਗਰੋਂ ਖੋਰ ਬਚ ਜਾਂਦਾ
ਗੰਨਿਆਂ ਉਤੋਂ ਦੇਖੇ ਆਗ ਲਥੀਦੇ
ਮੱਝਾਂ ਗਾਵਾਂ ਦੇਖੀਆਂ ਕਰਦੀਆਂ ਗੋਹਾ
ਲਿੱ ਕਰਦੇ ਦੇਖੇ ਮੈੰ ਘੋੜੇ
ਬੋਤਾ ਸੀ ਜੋ ਸੁੱਟਦਾ ਲੇਡੇ
ਕੱਠੇ ਹੁੰਦੇ ਸੀ ਔਖੇ ਨਾਲ ਫੌੜ੍ਹੇ
ਭੇਡਾਂ ਬੱਕਰੀਆਂ ਦੀਆਂ ਮੀਂਗਣਾਂ
ਬਿੱਠਾਂ ਮੁਰਗੀਆਂ ਦੀਆਂ ਮੈਂ ਦੇਖੀਆਂ
ਬੱਠਲ ਤਸਲੇ ਤੇ ਟੋਕਰੇ ਭਰ ਕੇ
ਸਿੱਟਦੀਆਂ ਰੂੜੀ ਤੇ ਮੈਂ ਦੇਖੀਆਂ
ਹਰ ਜੀ 31/10/2017
No comments:
Post a Comment