ਦੋ ਦਿਨ ਹੋਗੇ ਅੱਖਾਂ ਚੋਂ ਪਾਣੀ ਨੀਂ ਸੁੱਕਿਆ
ਬਹੁਤੀ ਦੇਰ ਵਗਿਆ ਥੋੜੀ ਦੇਰ ਰੁਕਿਆ
ਪਤਾ ਨੀਂ ਕਿਹੜਾ ਸੋਮਾ ਫੁੱਟਿਆ
ਜਿਹੜਾ ਹੁਣ ਤੱਕ ਨੀ ਇਹ ਮੁੱਕਿਆ
ਪਹੁੰਚ ਜਾਂਦਾ ਮਨ ਸਦਾ ਹੀ ਉੱਥੇ
ਜਿੱਥੇ ਮੁਲਾਕਾਤ ਸ਼ੁਰੂ ਹੋਈ ਸੀ
ਮਿਲੇ ਸਾਂ ਉਦੋਂ ਬਹੁਤ ਹੱਸੇ ਸੀ
ਅੱਜ ਪਤਾ ਨੀ ਕਿਉਂ ਇਹ ਅੱਖ ਰੋਈ ਸੀ
ਹੋਸਟਲ ਦੀਆਂ ਉਹਨਾਂ ਯਾਦਾਂ ਦੇ ਵਿੱਚ
ਇੱਕ ਵੱਖਰਾ ਹੀ ਆਨੰਦ ਹੈ ਛੁਪਿਆ
ਅਠੱਨੀ ਉੱਤੇ ਜੋ ਪੈਰ ਸੀ ਰੱਖਦਾ
ਅਕਸਰ ਉਹ ਸੰਤੋਖ ਹੁੰਦਾ ਹੈ ਲੁੱਕਿਆ
ਕਿਵੇਂ ਭੁਲਾਵਾਂਗੇ ਉਹ ਯਾਰਾ
ਮਨ ਤੇ ਉੱਕਰੀਆਂ ਯਾਦਾਂ ਨੂੰ ਦੱਸ
ਤੇਰੀਆਂ ਗੱਲਾਂ ਨੂੰ ਯਾਦ ਕਰਕੇ
ਕਿੰਝ ਸਕਾਂਗੇ ਹੁਣ ਅਸੀਂ ਹੱਸ
ਹੁਣ ਜਦ ਵੀ ਤੂੰ ਯਾਦ ਆਏਂਗਾ
ਹਾਸੇ ਦੇ ਨਾਲ ਨਿਕਲੂਗਾ ਰੋਣਾ
ਖਾਰਾ ਹੰਝੂ ਬਹਿ ਤੁਰੇਗਾ
ਸਿੱਲ੍ਹੀ ਅੱਖ ਦਾ ਛੱਡ ਕੇ ਕੋਨਾ
ਪਤਾ ਨੀਂ ਕਦੋਂ ਮਿਲਾਪ ਹੋਣਗੇ
ਹੋਣਗੇ ਵੀ ਕ ਹੈ ਇਹ ਆਸ ਅਧੂਰੀ
ਸਭ ਕੁਝ ਛੱਡ ਕੇ ਅੱਧਵਿਚਕਾਰੇ
ਤੂੰ ਤਾਂ ਕਰ ਗਿਆਂ ਜਿੰਦਗੀ ਪੂਰੀ
ਜਿੱਥੇ ਵੀ ਜਾਵੇਂਗਾ ਖੁਸ਼ੀਆਂ ਹੀ ਵੰਡੇਂਗਾ
ਮਾੜਾ ਕਿਸੇ ਦਾ ਤੂੰ ਕਰ ਨੀ ਸਕਦਾ
ਜਿਹੜਾ ਪਾੜਾ ਤੂੰ ਪਿੱਛੇ ਖਾਲੀ ਕਰ ਗਿਆਂ
ਹੋਰ ਕਿਸੇ ਨਾਲ ਇਹ ਭਰ ਨੀ ਸਕਦਾ
ਹਰ ਜੀ 28/07/2017
ਬਹੁਤੀ ਦੇਰ ਵਗਿਆ ਥੋੜੀ ਦੇਰ ਰੁਕਿਆ
ਪਤਾ ਨੀਂ ਕਿਹੜਾ ਸੋਮਾ ਫੁੱਟਿਆ
ਜਿਹੜਾ ਹੁਣ ਤੱਕ ਨੀ ਇਹ ਮੁੱਕਿਆ
ਪਹੁੰਚ ਜਾਂਦਾ ਮਨ ਸਦਾ ਹੀ ਉੱਥੇ
ਜਿੱਥੇ ਮੁਲਾਕਾਤ ਸ਼ੁਰੂ ਹੋਈ ਸੀ
ਮਿਲੇ ਸਾਂ ਉਦੋਂ ਬਹੁਤ ਹੱਸੇ ਸੀ
ਅੱਜ ਪਤਾ ਨੀ ਕਿਉਂ ਇਹ ਅੱਖ ਰੋਈ ਸੀ
ਹੋਸਟਲ ਦੀਆਂ ਉਹਨਾਂ ਯਾਦਾਂ ਦੇ ਵਿੱਚ
ਇੱਕ ਵੱਖਰਾ ਹੀ ਆਨੰਦ ਹੈ ਛੁਪਿਆ
ਅਠੱਨੀ ਉੱਤੇ ਜੋ ਪੈਰ ਸੀ ਰੱਖਦਾ
ਅਕਸਰ ਉਹ ਸੰਤੋਖ ਹੁੰਦਾ ਹੈ ਲੁੱਕਿਆ
ਕਿਵੇਂ ਭੁਲਾਵਾਂਗੇ ਉਹ ਯਾਰਾ
ਮਨ ਤੇ ਉੱਕਰੀਆਂ ਯਾਦਾਂ ਨੂੰ ਦੱਸ
ਤੇਰੀਆਂ ਗੱਲਾਂ ਨੂੰ ਯਾਦ ਕਰਕੇ
ਕਿੰਝ ਸਕਾਂਗੇ ਹੁਣ ਅਸੀਂ ਹੱਸ
ਹੁਣ ਜਦ ਵੀ ਤੂੰ ਯਾਦ ਆਏਂਗਾ
ਹਾਸੇ ਦੇ ਨਾਲ ਨਿਕਲੂਗਾ ਰੋਣਾ
ਖਾਰਾ ਹੰਝੂ ਬਹਿ ਤੁਰੇਗਾ
ਸਿੱਲ੍ਹੀ ਅੱਖ ਦਾ ਛੱਡ ਕੇ ਕੋਨਾ
ਪਤਾ ਨੀਂ ਕਦੋਂ ਮਿਲਾਪ ਹੋਣਗੇ
ਹੋਣਗੇ ਵੀ ਕ ਹੈ ਇਹ ਆਸ ਅਧੂਰੀ
ਸਭ ਕੁਝ ਛੱਡ ਕੇ ਅੱਧਵਿਚਕਾਰੇ
ਤੂੰ ਤਾਂ ਕਰ ਗਿਆਂ ਜਿੰਦਗੀ ਪੂਰੀ
ਜਿੱਥੇ ਵੀ ਜਾਵੇਂਗਾ ਖੁਸ਼ੀਆਂ ਹੀ ਵੰਡੇਂਗਾ
ਮਾੜਾ ਕਿਸੇ ਦਾ ਤੂੰ ਕਰ ਨੀ ਸਕਦਾ
ਜਿਹੜਾ ਪਾੜਾ ਤੂੰ ਪਿੱਛੇ ਖਾਲੀ ਕਰ ਗਿਆਂ
ਹੋਰ ਕਿਸੇ ਨਾਲ ਇਹ ਭਰ ਨੀ ਸਕਦਾ
ਹਰ ਜੀ 28/07/2017
No comments:
Post a Comment