ਇੱਕ ਸੰਤੋਖ ਕੰਗ ਸੀ
ਯਾਰਾਂ ਦਾ ਯਾਰ ਸੀ
ਪਰ ਮਸਤ ਮਲੰਗ ਸੀ
ਸਦਾ ਹਸਦਾ ਹੀ ਰਹਿੰਦਾ ਸੀ
ਅਕਸਰ ਪੋਲੀਆਂ ਪੋਲੀਆਂ
ਉਹ ਛੱਡਦਾ ਹੀ ਰਹਿੰਦਾ ਸੀ
ਕਰਨਾ ਹੋਵੇ ਕੰਮ ਕੋਈ ਵੀ
ਹੁੰਦਾ ਉਹ ਸਭ ਤੋਂ ਅੱਗੇ ਸੀ
ਪੜਾਈ ਦੇ ਨਾਲ ਨਾਲ
ਪਿੰਡ ਜਾਕੇ ਉਹ ਹੱਕਦਾ ਰਿਹਾ ਢੱਗੇ ਸੀ
ਬੱਚੇ ਕਹਿੰਦੇ ਪਾਪਾ
ਸਕੇਟ ਬੋਰਡ ਲੈ ਕੇ ਆਓ ਤੁਸੀਂ
ਕਹਿੰਦਾ ਪਹਿਲਾਂ ਮੇਰੇ ਵਾਲੇ ਉੱਤੇ
ਚੜ੍ਹ ਕੇ ਦਿਖਾਓ ਤੁਸੀਂ
ਕਾਰ ਚ ਬਿਠਾ ਕੇ
ਜੁਆਕਾਂ ਨੂੰ ਪਿੰਡ ਸੀ ਉਹ ਲੈ ਗਿਆ
ਬਲਦ ਖੋਲ ਚੱਕ ਪੰਜਾਲੀ
ਖੇਤ ਜਾਕੇ ਬਹਿ ਗਿਆ
ਜੋੜ ਕੇ ਸੁਹਾਗੀ ਕਹਿੰਦਾ
ਇਸ ਤੇ ਦਿਖਾਓ ਖੜ ਕੇ
ਲੈਣਾ ਜੇ ਸਕੇਟ ਬੋਰਡ
ਸੁਹਾਗੀ ਉੱਤੇ ਦਿਖਾਓ ਚੜ੍ਹ ਕੇ
ਖੁਸ਼ ਮਿਜ਼ਾਜ਼ ਬੰਦਾ ਪੂਰਾ
ਯਾਰਾਂ ਦਾ ਯਾਰ ਸੀ
ਵੱਡੇ ਛੋਟੇ ਸਭ ਦਾ
ਸਦਾ ਕਰਦਾ ਸਤਿਕਾਰ ਸੀ
ਤੁਰ ਗਿਆ ਅੱਗੇ
ਲਿਖਣ ਅਗਲੀ ਕਹਾਣੀ ਨੂੰ
ਛੱਡ ਵਿਲਖਦੇ ਬਾਲਾਂ ਤੇ
ਰੋਂਦੇ ਰੂਹ ਦੇ ਹਾਣੀ ਨੂੰ
ਖੁਸ਼ੀਆਂ ਹੀ ਵੰਡੇਂਗਾ
ਯਾਰਾ ਤੂੰ ਜਿਥੇ ਵੀ ਜਾਵੇਂਗਾ
ਅਪਣੀਆਂ ਗੱਲਾਂ ਨਾਲ
ਚਿੱਤ ਸਭ ਦਾ ਲਾਵਾਵੇਂਗਾ
ਬੀਤੇ ਜਿਹੜੇ ਪਲ ਚੰਗੇ
ਚੇਤੇ ਆਉਂਦੇ ਰਹਿਣਗੇ
ਯਾਦ ਕਰ ਤੈਨੂੰ
ਹੰਝੂ ਅੱਖੀਆਂ ਚੋਂ ਬਹਿਣਗੇ
ਹਰ ਜੀ 27/07/2017
ਯਾਰਾਂ ਦਾ ਯਾਰ ਸੀ
ਪਰ ਮਸਤ ਮਲੰਗ ਸੀ
ਸਦਾ ਹਸਦਾ ਹੀ ਰਹਿੰਦਾ ਸੀ
ਅਕਸਰ ਪੋਲੀਆਂ ਪੋਲੀਆਂ
ਉਹ ਛੱਡਦਾ ਹੀ ਰਹਿੰਦਾ ਸੀ
ਕਰਨਾ ਹੋਵੇ ਕੰਮ ਕੋਈ ਵੀ
ਹੁੰਦਾ ਉਹ ਸਭ ਤੋਂ ਅੱਗੇ ਸੀ
ਪੜਾਈ ਦੇ ਨਾਲ ਨਾਲ
ਪਿੰਡ ਜਾਕੇ ਉਹ ਹੱਕਦਾ ਰਿਹਾ ਢੱਗੇ ਸੀ
ਬੱਚੇ ਕਹਿੰਦੇ ਪਾਪਾ
ਸਕੇਟ ਬੋਰਡ ਲੈ ਕੇ ਆਓ ਤੁਸੀਂ
ਕਹਿੰਦਾ ਪਹਿਲਾਂ ਮੇਰੇ ਵਾਲੇ ਉੱਤੇ
ਚੜ੍ਹ ਕੇ ਦਿਖਾਓ ਤੁਸੀਂ
ਕਾਰ ਚ ਬਿਠਾ ਕੇ
ਜੁਆਕਾਂ ਨੂੰ ਪਿੰਡ ਸੀ ਉਹ ਲੈ ਗਿਆ
ਬਲਦ ਖੋਲ ਚੱਕ ਪੰਜਾਲੀ
ਖੇਤ ਜਾਕੇ ਬਹਿ ਗਿਆ
ਜੋੜ ਕੇ ਸੁਹਾਗੀ ਕਹਿੰਦਾ
ਇਸ ਤੇ ਦਿਖਾਓ ਖੜ ਕੇ
ਲੈਣਾ ਜੇ ਸਕੇਟ ਬੋਰਡ
ਸੁਹਾਗੀ ਉੱਤੇ ਦਿਖਾਓ ਚੜ੍ਹ ਕੇ
ਖੁਸ਼ ਮਿਜ਼ਾਜ਼ ਬੰਦਾ ਪੂਰਾ
ਯਾਰਾਂ ਦਾ ਯਾਰ ਸੀ
ਵੱਡੇ ਛੋਟੇ ਸਭ ਦਾ
ਸਦਾ ਕਰਦਾ ਸਤਿਕਾਰ ਸੀ
ਤੁਰ ਗਿਆ ਅੱਗੇ
ਲਿਖਣ ਅਗਲੀ ਕਹਾਣੀ ਨੂੰ
ਛੱਡ ਵਿਲਖਦੇ ਬਾਲਾਂ ਤੇ
ਰੋਂਦੇ ਰੂਹ ਦੇ ਹਾਣੀ ਨੂੰ
ਖੁਸ਼ੀਆਂ ਹੀ ਵੰਡੇਂਗਾ
ਯਾਰਾ ਤੂੰ ਜਿਥੇ ਵੀ ਜਾਵੇਂਗਾ
ਅਪਣੀਆਂ ਗੱਲਾਂ ਨਾਲ
ਚਿੱਤ ਸਭ ਦਾ ਲਾਵਾਵੇਂਗਾ
ਬੀਤੇ ਜਿਹੜੇ ਪਲ ਚੰਗੇ
ਚੇਤੇ ਆਉਂਦੇ ਰਹਿਣਗੇ
ਯਾਦ ਕਰ ਤੈਨੂੰ
ਹੰਝੂ ਅੱਖੀਆਂ ਚੋਂ ਬਹਿਣਗੇ
ਹਰ ਜੀ 27/07/2017
No comments:
Post a Comment