ਕਿਓਂ ਅੱਜ ਮੈਂ ਬਾਬੇ ਦੀ ਦਿੱਤੀ
ਸਰਲ ਜਿੰਦਗੀ ਦੀ ਸੇਧ ਨੂੰ ਭੁੱਲ ਗਿਆ
ਕਿਓਂ ਮੈਂ ਲਾਲਚ ਦਿਖਾਵੇ ਉੱਤੇ
ਅੱਜ ਐਨਾ ਜਿਆਦਾ ਕਿਓਂ ਡੁੱਲ੍ਹ ਗਿਆ
ਓਹਦੇ ਦੱਸੇ ਰਾਸਤੇ ਉੱਤੇ
ਚਲਣਾ ਹੁਣ ਕਾਹਤੋਂ ਨੀਂ ਮੈਂ ਲੋੜਦਾ
ਓਹਦੀ ਦੱਸੀ ਹਰ ਇੱਕ ਗੱਲ ਨੂੰ
ਕਿਓਂ ਰਹਾਂ ਨਿੱਤ ਮੈਂ ਤੋੜ ਮਰੋੜਦਾ
ਪੂਜਾਂ ਸਦਾ ਓਹਨੂੰ ਰੱਬ ਵਾਂਗੂਂ
ਪਰ ਆਖਾ ਨਾਂ ਕਦੇ ਓਹਦਾ ਮੰਨਾ
ਲੁੱਟ ਕ੍ਸੁੱਟ ਤੇ ਕਰ ਚੋਰ ਬਜਾਰੀ
ਲੱਕ ਗਰੀਬ ਦਾ ਮੈਂ ਨਿੱਤ ਭੰਨਾ
ਮਾਂ ਬਾਪ ਨੂੰ ਨਾਂ ਮੈਂ ਰੋਟੀ
ਕਦੇ ਵੀ ਤਿੰਨੇ ਡੰਗ ਖੁਆਵਾਂ
ਪਰ ਗੋਲਕ ਨੂੰ ਮਾਇਆ ਦੇ ਗੱਫੇ
ਆਪਣੇ ਹੱਥੀਂ ਮੈਂ ਨਿੱਤ ਲੁਆਵਾਂ
ਹੱਥੀਂ ਕਿਰਤ ਬਾਬੇ ਜੋ ਦੱਸੀ
ਓਹਨੂੰ ਮੈਂ ਬਿਲਕੁਲ ਛੱਡ ਦਿੱਤਾ
ਬਾਬੇ ਨੇ ਜੋ ਦਿੱਤਾ ਫਲਸਫਾ
ਉਸ ਬੂਟੇ ਨੂੰ ਜੜੋਂ ਵੱਢ ਦਿੱਤਾ
ਫਿਰ ਵੀ ਹਰ ਵਰੇ ਗੁਰਪੁਰਬ ਮੈਂ ਓਹਦਾ
ਬੜੀ ਹੀ ਧੂਮ ਧਾਮ ਨਾਲ ਮਨਾਵਾਂ
ਦਿਖਾਵੇ ਵਾਲੀ ਕਰਾਂ ਦੱਬ ਕੇ ਸੇਵਾ
ਨਾਲੇ ਦਿਖਾਵੇ ਵਾਲਾ ਨਾਮ ਜਪਾਂਵਾਂ
HSD 06/11/2014
No comments:
Post a Comment