ਸੁਪਨੇ ਦੇ ਵਿਚ ਆਕੇ ਉਸਨੇ
ਸਿਰ ਮੇਰੇ ਤੇ ਹੱਥ ਰੱਖਿਆ
ਲੈ ਬੁੱਕਲ ਵਿਚ ਘੁੱਟਿਆ ਮੈਨੂੰ
ਨਾਲੇ ਚੁੰਮਿਆ ਚੱਟਿਆ
ਇੱਕ ਦੂਜੇ ਦੇ ਸਾਹਮਣੇ ਬਹਿ ਕੇ ਸਿਰ ਮੇਰੇ ਤੇ ਹੱਥ ਰੱਖਿਆ
ਲੈ ਬੁੱਕਲ ਵਿਚ ਘੁੱਟਿਆ ਮੈਨੂੰ
ਨਾਲੇ ਚੁੰਮਿਆ ਚੱਟਿਆ
ਅਸੀਂ ਰੱਜ ਕੇ ਕੀਤੀਆਂ ਗੱਲਾਂ
ਇਕਦਮ ਬਿਲਕੁਲ ਸ਼ਾਂਤ ਹੋ ਗੀਆਂ
ਮਨ ਵਿਚੋਂ ਉਠਦੀਆਂ ਛੱਲਾਂ
ਆਪਬੀਤੀ ਮੈਂ ਉਸਨੂੰ ਸੁਣਾਈ
ਕੁਝ ਉਸਨੇ ਆਪਣੀ ਦੱਸੀ
ਨਾਂ ਉਸ ਨੇ ਕੋਈ ਰੋਸ ਦਿਖਾਇਆ
ਨਾਂ ਸੁਣਕੇ ਓਹ ਹੱਸੀ
ਹੌਸਲਾ ਦਿੱਤਾ ਮੋਢਾ ਥਾਪਿਆ
ਫਿਰ ਓਹ ਬੋਲ ਦੁਹਰਾਏ
ਚੰਗੇ ਕੰਮ ਤੋਂ ਪਾਸਾ ਨਾਂ ਵੱਟੀਂ
ਚਾਹੇ ਜੱਗ ਵੈਰੀ ਹੋ ਜਾਏ
ਸਭ ਦਾ ਹਾਲ ਚਾਲ ਓਹ ਪੁੱਛਕੇ
ਨਾਲੇ ਦੇ ਕੇ ਦੁਆਵਾਂ
ਪਤਾ ਨੀਂ ਕਿਧਰ ਗਾਇਬ ਹੋ ਗਈ
ਮਾਂ ਬਿਨ ਦੱਸੇ ਸਿਰਨਾਵਾਂ
ਇੰਨੇ ਨੂੰ ਫਿਰ ਉਠਣ ਵਾਲੀ
ਘੰਟੀ ਘੜੀ ਵਜਾਈ
ਕਦੇ ਖੋਲਾਂ ਕਦੇ ਬੰਦ ਕਰਾਂ
ਪਰ ਅੱਖਾਂ ਲੱਭ ਨਾਂ ਸਕੀਆਂ ਮਾਈ
HSD 04/11/2014
No comments:
Post a Comment