ਨਾਂ ਕੋਈ ਹਿੰਦੂ ਨਾਂ ਮੁਸਲਮਾਨ
ਸੀ ਇਹ ਬਾਬੇ ਦਾ ਫਰਮਾਨ
ਪਰ ਬਾਬੇ ਦੇ ਨਾਂ ਤੇ ਵੰਡੀਆਂ
ਪਾ ਬੈਠਾ ਹੈ ਅੱਜ ਇਨਸਾਨ
ਕੋਈ ਜੱਟ ਕੋਈ ਭਾਪਾ ਛੀਂਬਾ
ਕੋਈ ਨਾਈ ਲੁਹਾਰ ਤਰਖਾਣ
ਮਜ੍ਹਬੀ ਸਿਖਾਂ ਨੇ ਵੀ ਬਣਾ ਲਈ
ਅੱਜ ਅਪਣੀ ਵੱਖਰੀ ਪਹਿਚਾਣ
ਕੰਬੋਆਂ ਨਾਲੋਂ ਸੈਣੀ ਵੱਖਰੇ
ਕਈ ਸੋਢੀ ਬੇਦੀ ਅਖਵਾਣ
ਭਾਟ੍ੜੇ ਤੇ ਘੁਮਾਰ ਅੱਡੋ ਅੱਡ
ਰਾਏ ਸਿਖ ਕਈ ਬਣ ਜਾਣ
ਸਿਕਲੀਗਰ ਮਰਾਸੀ ਭਈਏ
ਓਹ ਵੀ ਗੁਰੂ ਘਰਾਂ ਵਿਚ ਜਾਣ
ਕੌਣ ਬਾਬੇ ਦੇ ਅਸਲੀ ਵਾਰਿਸ
ਇਹਦੀ ਕੌਣ ਕਰੂ ਪਹਿਚਾਣ
ਸਿਕਲੀਗਰ ਮਰਾਸੀ ਭਈਏ
ਓਹ ਵੀ ਗੁਰੂ ਘਰਾਂ ਵਿਚ ਜਾਣ
ਕੌਣ ਬਾਬੇ ਦੇ ਅਸਲੀ ਵਾਰਿਸ
ਇਹਦੀ ਕੌਣ ਕਰੂ ਪਹਿਚਾਣ
ਇੱਕੋ ਗੁਰੂ ਦੇ ਸਿਖ ਨੇ ਸਾਰੇ
ਸਾਰੇ ਜਪਦੇ ਇੱਕੋ ਹੀ ਨਾਮ
ਇੱਕੋ ਦੁਆਰੇ ਮੱਥਾ ਟੇਕਦੇ
ਕੋਈ ਦਿੰਦਾ ਨਹੀਂ ਆਜਾਨ
ਕੋਈ ਦਿੰਦਾ ਨਹੀਂ ਆਜਾਨ
ਪਤਾ ਨਹੀਂ ਕਿੰਝ ਫਿਰ ਸਾਡੇ ਉੱਤੇ
ਇਹ ਹਾਵੀ ਹੋਗਿਆ ਸ਼ੈਤਾਨ
ਵੰਡੇ ਗਏ ਅਸੀਂ ਜਾਤਾਂ ਦੇ ਵਿਚ
ਨਾਲੇ ਸਾਡਾ ਵੰਡਿਆ ਗਿਆ ਭਗਵਾਨ
ਇਹ ਹਾਵੀ ਹੋਗਿਆ ਸ਼ੈਤਾਨ
ਵੰਡੇ ਗਏ ਅਸੀਂ ਜਾਤਾਂ ਦੇ ਵਿਚ
ਨਾਲੇ ਸਾਡਾ ਵੰਡਿਆ ਗਿਆ ਭਗਵਾਨ
ਬਾਬੇ ਦਾ ਸੀ ਜੋ ਮੂਲ ਸੁਨੇਹਾ
ਉਹਤੋਂ ਹੱਟ ਗਿਆ ਸਾਡਾ ਧਿਆਨ
ਬਾਬੇ ਦਾ ਨਾਂ ਵਰਤ ਵਰਤ ਕੇ
ਅਸੀਂ ਵੰਡਦੇ ਆਪਣਾ ਗਿਆਨ
HSD 06/11/2014
ਉਹਤੋਂ ਹੱਟ ਗਿਆ ਸਾਡਾ ਧਿਆਨ
ਬਾਬੇ ਦਾ ਨਾਂ ਵਰਤ ਵਰਤ ਕੇ
ਅਸੀਂ ਵੰਡਦੇ ਆਪਣਾ ਗਿਆਨ
HSD 06/11/2014
No comments:
Post a Comment