ਜੇਬਾਂ ਭਰੀਆਂ ਖਾਲੀ ਦਿਲ
ਤੇ ਅੱਖੀਆਂ ਵਿਚ ਸ਼ੈਤਾਨੀ
ਡਿੱਗਦੀ ਢਹਿੰਦੀ ਤੁਰਦੀ ਫਿਰਦੀ
ਨਸ਼ਿਆਂ ਮਾਰੀ ਜਵਾਨੀ
ਪੈਸਾ ਯਾਰ ਤੇ ਪੈਸਾ ਬੇਲੀ
ਪੈਸਾ ਸੰਗ ਨਿਸੰਗੀ
ਮਾਂ ਪਿਓ ਦੀ ਨਾਂ ਇੱਜਤ ਕੋਈ
ਨਾਂ ਕੋਈ ਸਾਕ ਸਬੰਧੀ
ਧਰਤੀ ਵਿਚਲੇ ਪਾਣੀ ਦੇ ਸੰਗ
ਅੱਖਾਂ ਚੋਂ ਪਾਣੀ ਵੀ ਮੁੱਕਿਆ
ਜਿਹਨਾ ਕਰਕੇ ਸਿਰ ਊਚਾ ਹੁੰਦਾ
ਅੱਜ ਓਹਨਾ ਕਰਕੇ ਹੀ ਝੁਕਿਆ
ਘਰ ਘਰ ਮੈਂ ਇੱਹ ਖੇਡ ਨਿਰਾਲੀ
ਇੱਕੋ ਹੀ ਚਲਦੀ ਦੇਖੀ
ਮਾਂ ਪਿਓ ਦੇ ਹੱਡ ਬਾਲ ਬਾਲ
ਧੀ ਪੁੱਤ ਜਾਂਦੇ ਨੇ ਹੱਥ ਸੇਕੀਂ
ਨਾਂ ਮੈਨੂੰ ਮੇਰਾ ਪੰਜਾਬ ਓਹ ਲੱਗਿਆ
ਨਾਂ ਪਿੰਡ, ਗਲੀ ਮੂਹੱਲਾ
ਲੱਖਾ ਦੀ ਉਸ ਭੀੜ ਦੇ ਅੰਦਰ
ਮੈਂ ਰੁਲਿਆ ਫਿਰਿਆ ਕੱਲਾ
ਤੇ ਅੱਖੀਆਂ ਵਿਚ ਸ਼ੈਤਾਨੀ
ਡਿੱਗਦੀ ਢਹਿੰਦੀ ਤੁਰਦੀ ਫਿਰਦੀ
ਨਸ਼ਿਆਂ ਮਾਰੀ ਜਵਾਨੀ
ਪੈਸਾ ਯਾਰ ਤੇ ਪੈਸਾ ਬੇਲੀ
ਪੈਸਾ ਸੰਗ ਨਿਸੰਗੀ
ਮਾਂ ਪਿਓ ਦੀ ਨਾਂ ਇੱਜਤ ਕੋਈ
ਨਾਂ ਕੋਈ ਸਾਕ ਸਬੰਧੀ
ਧਰਤੀ ਵਿਚਲੇ ਪਾਣੀ ਦੇ ਸੰਗ
ਅੱਖਾਂ ਚੋਂ ਪਾਣੀ ਵੀ ਮੁੱਕਿਆ
ਜਿਹਨਾ ਕਰਕੇ ਸਿਰ ਊਚਾ ਹੁੰਦਾ
ਅੱਜ ਓਹਨਾ ਕਰਕੇ ਹੀ ਝੁਕਿਆ
ਘਰ ਘਰ ਮੈਂ ਇੱਹ ਖੇਡ ਨਿਰਾਲੀ
ਇੱਕੋ ਹੀ ਚਲਦੀ ਦੇਖੀ
ਮਾਂ ਪਿਓ ਦੇ ਹੱਡ ਬਾਲ ਬਾਲ
ਧੀ ਪੁੱਤ ਜਾਂਦੇ ਨੇ ਹੱਥ ਸੇਕੀਂ
ਨਾਂ ਮੈਨੂੰ ਮੇਰਾ ਪੰਜਾਬ ਓਹ ਲੱਗਿਆ
ਨਾਂ ਪਿੰਡ, ਗਲੀ ਮੂਹੱਲਾ
ਲੱਖਾ ਦੀ ਉਸ ਭੀੜ ਦੇ ਅੰਦਰ
ਮੈਂ ਰੁਲਿਆ ਫਿਰਿਆ ਕੱਲਾ
No comments:
Post a Comment