ਰਾਜਨੀਤੀ ਦਾ ਫ਼ਲਸਫ਼ਾ
ਜੋ ਲੈਣਾ ਚਾਹਿਦਾ ਸਿੱਖ
ਖਾਣ ਪੀਣ ਨੂੰ ਬਾਂਦਰੀ
ਤੇ ਡੰਡੇ ਖਾਣ ਨੂੰ ਰਿੱਛ
ਕਹਿੰਦੇ ਘਰੋਂ ਕਦਮ ਨਾਂ ਪੁੱਟੀਏ
ਜੇ ਮਾਰ ਦੇਵੇ ਕੋਈ ਛਿੱਕ
ਜੋ ਅੱਖਾਂ ਨੂੰ ਨੀਂ ਭਾਂਪਦਾ
ਉਸ ਨੂੰ ਕਰ ਦਿਓ ਅਣਦਿੱਖ
ਅੱਡ ਹੋਣਾ ਹੀ ਬਸ ਰਹਿ ਜਾਂਦਾ
ਜੇ ਹੋ ਸਕਦੇ ਨੀਂ ਇੱਕਮਿੱਕ
ਮੰਜਿਲ ਵੱਲ ਹੋਰ ਵੀ ਜਾਂਵਦੇ
ਨਾਂ ਸੋਚੋ ਰਸਤਾ ਹੈ ਬਸ ਇੱਕ
ਜੁੜ ਬਹਿਕੇ ਹਮ ਖਿਆਲੀਏ
ਬਣਾ ਲੈਂਦੇ ਆਪਣਾ ਜੁੱਟ
ਨਾਲ ਸਮੇ ਖਿਆਲ ਨੇ ਬਦਲਦੇ
ਫਿਰ ਜੁੱਟ ਜਾਂਦੇ ਇਹ ਟੁੱਟ
ਫੜ੍ਹ ਭਾਈਆਂ ਨਾਲ ਹੀ ਵੱਜਦੀ
ਨਾਲੇ ਪਿਛੇ ਖ੍ੜਨ ਜਦ ਪੁੱਤ
ਜਦ ਪੱਲੇ ਵਿਚ ਕੁਝ ਨਾਂ ਬਚੇ
ਫਿਰ ਤਿੰਨ ਡੰਗ ਮਿਲੇ ਨਾਂ ਟੁੱਕ
ਜੇ ਗੱਲ ਬਣਦੀ ਨਾਂ ਦਿਸੇ
ਤਾਂ ਵੱਟ ਲਈਏ ਫਿਰ ਚੁੱਪ
ਨਾਂ ਖੁੱਤੀ ਦੇ ਵਿਚ ਮੂਤੀਏ
ਭਰ ਲਈਏ ਸਬਰ ਦਾ ਘੁੱਟ
No comments:
Post a Comment