Wednesday, 22 October 2014

ਬਾਲਟੀ ਚੁਨੌਤੀ


ਇੱਕ ਭੇੜ ਚਾਲ ਜਿਹੀ  ਚੱਲ ਰਹੀ 
ਲੋਕੀਂ ਫਿਲਮਾਂ ਬਣਾ ਕੇ ਪਾਉਂਦੇ ਨੇ
ਭਰੀ ਬਾਲਟੀ ਨਾਲ ਬਰਫ਼ ਤੇ ਪਾਣੀ ਦੇ 
ਓਹ ਫਿਲਮ ਦੇ ਵਿਚ ਦਿਖਾਉਂਦੇ ਨੇ
  
ਦੋ ਚਾਰ ਯਾਰਾਂ ਦਾ ਨਾਂ ਲੈਕੇ 
ਚੱਕ  ਬਾਲਟੀ ਸਿਰ ਤੇ ਉਲਟਾਉਂਦੇ  ਨੇ 
ਫਿਰ ਠਰ ਠਰ ਕਰਦੇ ਨਸ ਤੁਰਦੇ 
ਸ਼ਾਇਦ ਗਰਮ ਪਾਣੀ ਨਾਲ ਜਾ ਨਹਾਉਂਦੇ ਨੇ 

ਕਿਹੜੀ ਲੋਕ ਸੇਵਾ ਇਹ ਕਰਦੇ ਨੇ 
ਕਿਹਦੀ ਝੋਲੀ ਵਿਚ ਖੈਰ ਪਾਉਂਦੇ ਨੇ 
ਇੱਕ ਬਾਲਟੀ ਬਰਫ਼ ਤੇ ਪਾਣੀ ਭਰੀ 
ਹਾਂ ਜਰੂਰ ਅਜਾਂਈ ਗਵਾਉਂਦੇ ਨੇ 

ਕਿੰਨਾ ਚੰਗਾ ਹੁੰਦਾ ਜੇ 
ਕੁਝ ਦਾਨ ਪੇਟੀ ਵਿਚ ਪਾ ਦਿੰਦੇ 
ਇਹ ਬਰਫ਼ ਪਾਣੀ ਤੇ ਖਰਚੇ ਜੋ 
ਪੈਸੇ ਚੰਗੇ ਕੰਮ ਤੇ ਲਾ ਦਿੰਦੇ 

HSD - 31/08/2014

No comments:

Post a Comment