ਖੁੱਦੋ ਖੂੰਡੀ ਖੇਡਣ ਦੇ ਲਈ
ਜੁੜ ਬੈਠੁਗੀ ਯਾਰਾਂ ਦੀ ਢਾਣੀ
ਦੇਸ ਪਰਦੇਸੋਂ ਸਿੱਡਨੀ ਦੇ ਵਿਚ
ਫਿਰ ਇੱਕਠੇ ਹੋਣ ਗਏ ਹਾਣੀ
ਕਈ ਤਾਂ ਸ਼ੌਕ ਨਾਲ ਖੇਡਣ ਆਉਂਦੇ
ਤੇ ਸਦਾ ਸਿੱਧੇ ਟੁੱਲ ਲਗਾਉਂਦੇ
ਕਈ ਹਮਾਤੜ ਹਰ ਪਾਰੀ ਵਿਚ
ਇੱਕ ਦੋ ਬਾਲਾਂ ਜਰੂਰ ਗੁਆਉਂਦੇ
ਹਾਸਾ ਠੱਠਾ ਖੂਬ ਹੈ ਚਲਦਾ
ਨਾਲੇ ਦੋ ਦਿਨ ਹੁੰਦੀ ਹੈ ਮਸਤੀ
ਆਓ ਆਕੇ ਕਰੋ ਟਰਾਈ
ਨਾਂ ਏ ਮਹਿੰਗੀ ਖੇਡ ਤੇ ਨਾਂ ਸਸਤੀ
ਪੈਸੇ ਦਾ ਮੁੱਲ ਪੂਰਾ ਹੁੰਦਾ
ਤੇ ਖਾਣ ਪੀਣ ਨੂੰ ਵਾਧੂ
ਰੂਹ ਦੀ ਖੁਰਾਕ ਵੀ ਪੂਰੀ ਹੁੰਦੀ
ਹੈ ਕੋਈ ਵਾਤਾਵਰਣ ਵਿਚ ਜਾਦੂ
ਟੋਲੀਆਂ ਬੰਨ੍ਹ ਕੇ ਤੁਰਦੇ ਰਹਿੰਦੇ
ਜਿਹਨਾ ਸ਼ੌਕ ਇਹ ਪਾਇਆ
ਬਚੀਂ ਬਾਲ ਤੋਂ ਦੂਜੇ ਪਾਸਿਓਂ
ਕਿਸੇ ਊਚਾ ਹੋਕਾ ਲਾਇਆ
ਦੋ ਦਿਨ ਦੀ ਮੌਜ ਮਸਤੀ ਤੋਂ ਬਾਅਦ
ਸਭ ਘਰੋਂ ਘਰੀ ਤੁਰ ਜਾਂਦੇ
ਫਿਰ ਸਾਰਾ ਸਾਲ ਇਸ ਮੇਲੇ ਦੀਆਂ
ਲੋਕਾਂ ਨੂੰ ਗੱਲਾਂ ਸੁਣਾਉਂਦੇ
ਮੈਂ ਵੀ ਆਉਨਾ ਤੁਸੀਂ ਵੀ ਆਓ
ਆਕੇ ਖੁਦੋਆਂ ਤੇ ਟੁੱਲ ਲਾਈਏ
ਇਸ ਸੱਤਵੇਂ ਵੈਸਾਖੀ ਮੇਲੇ ਨੂੰ
ਆਪਾਂ ਰਲ ਕੇ ਸਫਲ ਬਣਾਈਏ
HSD 15/09/2014
No comments:
Post a Comment