ਸ਼ਹੀਦ ਓਹੀ ਕਿਓਂ
ਜਿਸਦਾ ਹੋਇਆ ਹੋਵੇ
ਕਤਲ
ਚਾਹੇ ਦੇਸ਼ ਲਈ
ਚਾਹੇ ਧਰਮ ਲਈ
ਚਾਹੇ ਫਿਰਕੂਪਣੇ ਲਈ
ਤੇ ਚਾਹੇ ਕਰਮ ਲਈ
ਸ਼ਹੀਦ ਓਹੀ ਕਿਓਂ
ਜਿਹੜਾ ਦੁਸ਼ਮਣ ਹੋਵੇ
ਜਿਹੜਾ ਦੁਸ਼ਮਣ ਹੋਵੇ
ਕਿਸੇ ਇੱਕ ਫਿਰਕੇ ਦਾ
ਧਰਮ ਦਾ
ਯਾ ਕੌਮ ਦਾ
ਤੇ ਮਰੇ
ਇਸ ਦੁਸ਼ਮਣੀ ਕਰਕੇ
ਸਹੀਦ ਕਿਓਂ ਨਹੀਂ
ਓਹ ਬਾਪ
ਜੋ ਮਰ ਜਾਵੇ
ਓਹ ਬਾਪ
ਜੋ ਮਰ ਜਾਵੇ
ਆਪਣੀ ਧੀ ਦੀ ਇੱਜਤ
ਬਚਾਉਣ ਲਈ
ਓਹ ਮਾਂ
ਜੋ ਭੂਖੀ ਰਹੇ
ਜੋ ਭੂਖੀ ਰਹੇ
ਆਪਣੇ ਬਚਿਆਂ ਦਾ
ਢਿੱਡ ਭਰਨ ਲਈ
ਸਹੀਦ ਕਿਓਂ ਨਹੀਂ
ਓਹ ਜੋ ਮਰੇ
ਕੁਦਰਤੀ ਮੌਤ
ਪਰ ਕਰਦਾ ਰਿਹਾ ਹੋਵੇ
ਲੋਕ ਸੇਵਾ
ਸਾਰੀ ਉਮਰ
ਬਿਨਾ ਕਿਸੇ ਲੋਭ
ਤੇ ਪੁਗਾਰ ਤੋਂ
HSD 22/08/2014
HSD 22/08/2014
No comments:
Post a Comment