ਮੈਂ ਠੇਕੇਦਾਰ ਹਾਂ
ਠੇਕੇਦਾਰ !
ਕਾਹਦਾ ਠੇਕੇਦਾਰ ?
ਕਰਮ ਦਾ ?
ਨਹੀਂ ਮੂਰਖਾ
ਕਰਮ ਤਾਂ ਸਿਰਫ
ਮੇਹਨਤ ਕਸ਼ੀ
ਗਰੀਬ ਤੇ ਲਾਚਾਰ
ਲੋਕਾਂ ਲਈ ਹੈ
ਮੇਰੇ ਲਈ ਨਹੀਂ
ਮੈਂ ਮਿਹਨਤ ਕਿਓਂ ਕਰਾਂ
ਮੇਰੇ ਕੋਲ ਤਾਂ
ਗਿੱਦੜਸਿੰਗੀ ਹੈ ਗਿੱਦੜਸਿੰਗੀ
ਗਿੱਦੜਸਿੰਗੀ !
ਜੀ ਹਾਂ
ਠੇਕੇਦਾਰੀ ਦੀ ਗਿੱਦੜਸਿੰਗੀ
ਫੇਰ ਦੱਸ ਨਾਂ
ਤੂੰ ਠੇਕੇਦਾਰ ਕਾਹਦਾ?
ਮੈਂ
ਮੈਂ ਸਿਰਫ ਠੇਕੇਦਾਰ ਹਾਂ
ਨਾਂ ਮੈਂ ਹੱਡ ਵਾਹੁਨਾ
ਨਾਂ ਦਿਮਾਗ ਵਰਤਦਾਂ
ਬੱਸ ਚੰਗਾ ਖਾਨਾ
ਤੇ ਚੰਗਾ ਪਹਿਨਦਾਂ
ਠੀਕ ਹੈ ਪਰ
ਤੂੰ ਕਰਦਾ ਕੀ ਐਂ ?
ਮੈਂ
ਮੈਂ ਬੱਸ
ਭੋਲੇ ਭਾਲੇ ਲੋਕਾਂ ਨੂੰ
ਭੰਬਲਭੂਸੇ ਚ ਪਾਉਨਾ
ਉਹਨਾਂ ਨੂੰ
ਰੱਬ ਦੇ ਨਾਂ
ਤੇ ਡਰਾਕੇ
ਉਹਨਾਂ ਦੀ
ਲਾਚਾਰੀ ਦਾ
ਫਾਇਦਾ ਉਠਾਉਨਾ
ਉਹਨਾਂ ਦੀ
ਹੱਕ ਸੱਚ ਦੀ ਕਮਾਈ ਚੋਂ
ਆਪਣਾ ਹਿੱਸਾ ਵੰਡਾਉਨਾ
ਲੋੜ ਪਵੇ ਤਾਂ
ਉਹਨਾਂ ਨੂੰ ਉਂਗਲ ਦੇਕੇ
ਦੂਜਿਆਂ ਨਾਲ ਲੜਾਉਨਾ
ਤੇ ਆਪਣੀ
ਜੈ ਜੈ ਕਾਰ ਕਰਾਉਨਾ
ਤੈਨੂੰ ਕੋਈ ਫ਼ਰਕ ਨੀਂ ਪੈਂਦਾ
ਇਹਨਾਂ ਦੀ ਜਿੰਦਗੀ
ਨਾਲ ਖਿਲਵਾੜ ਕਰਕੇ?
ਫ਼ਰਕ
ਕਿਹੜਾ ਫ਼ਰਕ
ਮੈਨੂੰ ਕੋਈ ਫਰਕ ਨੀਂ ਪੈਂਦਾ
ਕੌਣ ਭੁੱਖਾ ਹੈ
ਕੌਣ ਨੰਗਾ ਹੈ
ਕੌਣ ਮਾੜਾ ਤੇ
ਕੌਣ ਚੰਗਾ ਹੈ
ਕੌਣ ਜਿਉਂਦਾ
ਤੇ ਕੌਣ ਮਰਦਾ,
ਮੈਂ ਤਾਂ ਸਿਫ਼ਰ
ਆਪਣੇ ਧਰਮ ਦੀ
ਸੇਵਾ ਕਰਦਾਂ
ਕਿਉਂ ਕੇ ਮੈਂ ਠੇਕੇਦਾਰ ਹਾਂ
ਠੇਕੇਦਾਰ
ਸਿਰਫ ਧਰਮ ਦਾ
ਠੇਕੇਦਾਰ
ਹਰ ਜੀ 11/07/2017