ਕਰਾਂ ਜਿੰਦਗੀ ਦਾ ਸਫ਼ਰ
ਖਾਵਾਂ ਸਮੇ ਦੇ ਥਫੇੜੇ
ਮਾਣਾ ਖੁਸ਼ੀ ਦੀਆਂ ਮਹਿਫਿਲਾਂ
ਖਾਵਾਂ ਸਮੇ ਦੇ ਥਫੇੜੇ
ਮਾਣਾ ਖੁਸ਼ੀ ਦੀਆਂ ਮਹਿਫਿਲਾਂ
ਨਾਲੇ ਗਮੀ ਦੇ ਓਹ ਝੇੜੇ
ਮੁੜ ਮੁੜ ਕੇ ਨੀਂ ਆਉਣੇ
ਪਲ ਬੀਤ ਗਏ ਨੇ ਜਿਹੜੇ
ਕਦੇ ਖੁਸ਼ੀ ਕਦੇ ਗਮੀ
ਆਉਂਦੀ ਰਹਿੰਦੀ ਸਾਡੇ ਵੇਹੜੇ
ਕਿੰਨੇ ਹੁੰਦੇ ਸੀ ਓਹ ਚੰਗੇ
ਪਲ ਬੀਤੇ ਕੱਠੇ ਜਿਹੜੇ
ਇੱਕ ਚੀਸ ਬਣ ਗਏ ਨੇ
ਤੰਦ ਸੋਚਾਂ ਦੇ ਜੋ ਛੇੜੇ
ਮੈਨੂੰ ਸਮਝ ਨੀਂ ਆਉਂਦੀ
ਕਿਥੋਂ ਆ ਗਏ ਇਹ ਬਖੇੜੇ
ਚਿੱਤ ਉੜੂੰ ਉੜੂੰ ਕਰੇ
ਬਹਿਜਾਂ ਜਾਕੇ ਤੇਰੇ ਨੇੜੇ
ਕੱਢਾਂ ਦੇ ਕੇ ਦਿਲਾਸਾ
ਵਿਚੋਂ ਰੋਗ ਜੋ ਸਹੇੜੇ
ਹੱਸ ਹੱਸ ਕੇ ਲੰਘਾਈਏ
ਦਿਨ ਬਾਕੀ ਬਚੇ ਜਿਹੜੇ।
HSD 18/02/2014
No comments:
Post a Comment