ਖੋ ਜਾਵਾਂ ਜਦ ਵਿਚ ਖਿਆਲਾਂ
ਦਿਸਦਾ ਹੈ ਇੱਕ ਧੁੰਦਲਾ ਚੇਹਰਾ
ਹੁਣ ਤੱਕ ਮੈਂਨੂੰ ਸਮਝ ਨਾਂ ਆਈ
ਕਿਸਦਾ ਹੈ ਇਹ ਧੁੰਦਲਾ ਚੇਹਰਾ
ਦਿਸਦਾ ਹੈ ਇੱਕ ਧੁੰਦਲਾ ਚੇਹਰਾ
ਹੁਣ ਤੱਕ ਮੈਂਨੂੰ ਸਮਝ ਨਾਂ ਆਈ
ਕਿਸਦਾ ਹੈ ਇਹ ਧੁੰਦਲਾ ਚੇਹਰਾ
ਓਹਦੀ ਕੋਈ ਪਹਿਚਾਣ ਨਾਂ ਆਈ
ਏਡੀ ਮੋਟੀ ਪਰਤ ਇਹ ਕਿਹੜੀ
ਬੈਠੀ ਜੋ ਚੇਹਰੇ ਨੂੰ ਲੁਕਾਈ
ਜਰੁਰ ਕੋਈ ਇਹ ਆਪਣਾ ਹੋਊਗਾ
ਜਿਸਨੂੰ ਮੈਂ ਕਦੇ ਮਿਲਿਆ ਹੋਵਾਂਗਾ
ਤਾਹਿਓਂ ਇਸ ਦੇ ਪੈਣ ਭੁਲੇਖੇ
ਦੇਖ ਇਹਨੂੰ ਮੈਂ ਕਦੇ ਖਿਲਿਆ ਹੋਵਾਂਗਾ
ਹੁਣ ਜੇ ਓਹ ਫਿਰ ਸਾਹਮਣੇ ਆ ਜਾਵੇ
ਸ਼ਾਇਦ ਓਹਦੇ ਮੈਂ ਗਲ ਲੱਗ ਰੋਵਾਂ
ਆਪਣੇ ਖਾਰੇ ਹੰਝੂਆਂ ਦੇ ਨਾਲ
ਮੁਖ ਤੋਂ ਮੋਟੀ ਪਰਤ ਮੈਂ ਧੋਵਾਂ
ਰੱਜਕੇ ਕਰਾਂ ਨਾਲ ਬੈਠ ਓਸਦੇ
ਜੁਦਾਈ ਵਾਲੀ ਹਰ ਇੱਕ ਗੱਲ
ਪੁੱਛਾਂ ਕਿੰਝ ਬਿਤਾਏ ਕੱਲੇ
ਜਿੰਦਗੀ ਦੇ ਓਹ ਸਾਰੇ ਪਲ
HSD 17/02/2014
No comments:
Post a Comment