ਦਿਲ ਤਾਂ ਕਰਦਾ ਹੈ
ਮਾਂ ਦੀਆਂ ਲੋਰੀਆਂ ਗੁਨਗੁਨਾਵਾ
ਮਾਂ ਦੀਆਂ ਲੋਰੀਆਂ ਗੁਨਗੁਨਾਵਾ
ਓਹਦੇ ਚਰਨਾ ਚ ਬਹਿ ਜਾਵਾਂ
ਉਹਨੂੰ ਹਥੀਂ ਖਾਣਾ ਖੁਆਵਾਂ
ਪਰ...
ਦਿਲ ਤਾਂ ਕਰਦਾ ਹੈ
ਮੈਂ ਬਾਪੂ ਕੋਲ ਬਹਿ ਜਾਵਾਂ
ਸ਼ਾਮੀ ਓਹਦੇ ਲਈ ਪੈਗ ਬਣਾਵਾਂ
ਲੱਤਾਂ ਘੁੱਟਾਂ ਤੇ ਮੋਢੇ ਦਬਾਵਾਂਮੈਂ ਬਾਪੂ ਕੋਲ ਬਹਿ ਜਾਵਾਂ
ਸ਼ਾਮੀ ਓਹਦੇ ਲਈ ਪੈਗ ਬਣਾਵਾਂ
ਪਰ...
ਦਿਲ ਤਾਂ ਕਰਦਾ ਹੈ
ਮੈਂ ਵੀਰੇ ਕੋਲ ਜਾਵਾਂ
ਮੈਂ ਵੀਰੇ ਕੋਲ ਜਾਵਾਂ
ਉਹਨੂੰ ਘੁੱਟਕੇ ਗਲਵਕੜੀ ਪਾਵਾਂ
ਆਪਣੀ ਹੱਡਬੀਤੀ ਸੁਣਾਵਾਂ
ਪਰ...
ਦਿਲ ਤਾਂ ਕਰਦਾ ਹੈ
ਮੈਂ ਭੈਣ ਦੇ ਘਰ ਜਾਵਾਂ
ਮੈਂ ਭੈਣ ਦੇ ਘਰ ਜਾਵਾਂ
ਉਹਦੇ ਬੱਚਿਆਂ ਨੂੰ ਖਿਡਾਵਾਂ
ਸ਼ਾਮੀ ਜੀਜੇ ਨੂੰ ਦਾਰੂ ਪਿਆਵਾਂ
ਪਰ....
ਦਿਲ ਤਾਂ ਕਰਦਾ ਹੈ
ਘਰਵਾਲੀ ਨੂੰ ਸ਼ਹਿਰ ਲਿਜਾਵਾਂ
ਉਹਨੂੰ ਖੂਬ ਸ਼ੌਪਿੰਗ ਕਰਾਵਾਂ
ਘਰਵਾਲੀ ਨੂੰ ਸ਼ਹਿਰ ਲਿਜਾਵਾਂ
ਉਹਨੂੰ ਖੂਬ ਸ਼ੌਪਿੰਗ ਕਰਾਵਾਂ
ਉਹਨੂੰ ਗਹਿਣਿਆਂ ਨਾਲ ਸਜਾਵਾਂ
ਪਰ...
ਦਿਲ ਤਾਂ ਕਰਦਾ ਹੈ
ਬਚਿਆਂ ਨੂੰ ਪਿੰਡ ਲੈ ਜਾਵਾਂ
ਬਚਿਆਂ ਨੂੰ ਪਿੰਡ ਲੈ ਜਾਵਾਂ
ਉਹਨਾ ਨੂੰ ਆਪਣਾ ਬਚਪਨ ਦਿਖਾਵਾਂ
ਨਾਲੇ ਆਪਣੇ ਵਾਂਗ ਪੇਂਡੂ ਬਣਾਵਾਂ
ਪਰ...
ਦਿਲ ਤਾਂ ਕਰਦਾ ਹੈ
ਯਾਰਾਂ ਦੀ ਮਹਿਫਿਲ ਸਜਾਵਾਂ
ਯਾਰਾਂ ਦੀ ਮਹਿਫਿਲ ਸਜਾਵਾਂ
ਨਿੱਤ ਉਹਨਾ ਨੂੰ ਘਰੇ ਬੁਲਾਵਾਂ
ਉਹਨਾ ਨਾਲ ਬਹਿ ਕੇ ਪੈਗ ਲਗਾਵਾਂ
ਉਹਨਾ ਨਾਲ ਬਹਿ ਕੇ ਪੈਗ ਲਗਾਵਾਂ
ਪਰ...
ਦਿਲ ਤਾਂ ਕਰਦਾ ਹੈ ਮੈਂ ਕੋਠੇ ਤੇ ਚੜ੍ਹ ਜਾਵਾਂ
ਖੜ ਉਚੀਆਂ ਹੇਕਾਂ ਲਾਵਾਂ
ਤੇ ਮੈਂ ਸਬ ਕੁਝ ਹੀ ਭੁਲ ਜਾਵਾਂ
ਪਰ...
No comments:
Post a Comment