Monday, 20 January 2014

ਅੱਜ ਦੀ ਕੁੜੀ

ਮੈਂ ਤੇ ਮੇਰੀ ਫਿਤਰਤ ਸੋਹਣੀ
ਫਿਰ ਵੀ ਦੋਹਾਂ ਚ ਗਰੂਰ ਨਹੀਂ 
ਅੱਖ ਦੀ ਸ਼ਰਮ ਬਥੇਰੀ ਮੈਨੂੰ
ਤਾਂਹੀ ਘੁੰਡ ਕੱਢ੍ਣਾ ਮਨਜੂਰ ਨਹੀਂ

ਸਿੱਧੀ ਸਾਦੀ ਭੋਲੀ ਭਾਲੀ
ਮੈਂ ਕੋਈ ਵੱਡੀ ਹੂਰ ਨਹੀਂ
ਜੇ ਰੱਬ ਮੈਨੂੰ ਬਣਾਤਾ ਸੋਹਣਾ
ਉਸ ਵਿਚ ਮੇਰਾ ਕਸੂਰ ਨਹੀਂ

ਕਿਸੇ ਦੀ ਅੱਖ ਦੀ ਤਾਬ ਜੋ ਝੱਲਾਂ
ਇਹ ਮੇਰਾ ਦਸਤੂਰ ਨਹੀਂ
ਦੂਰੋਂ ਤੱਕਣਾ ਬੇਸ਼ਕ ਤੱਕ ਲੈ
ਪਰ ਨੇੜੇ ਆਉਣਾ ਮਨਜੂਰ ਨਹੀਂ

ਤੇਰੀ ਹਰ ਇੱਕ ਸਹਾਂ ਵਧੀਕੀ
ਇੰਨੀ ਵੀ ਮਜਬੂਰ ਨਹੀਂ
ਕਰ ਆਪਣੀ ਅੱਖ ਤੂੰ ਵੀ ਨੀਵੀਂ
ਤੇ ਇੰਝ ਅਸਾਨੂੰ ਘੂਰ ਨਹੀਂ

ਸਾਡੀ ਅੱਖ ਵੀ ਉੱਠ ਜਾਵੇਗੀ
ਓਹ ਦਿਨ ਜਿਆਦਾ ਦੂਰ ਨਹੀਂ,
ਆਪਣੇ ਹੱਕਾਂ ਦਾ ਗਿਆਨ ਹੈ ਮੈਨੂੰ
ਹੋਰ ਕੋਈ ਗਰੂਰ ਨਹੀਂ

No comments:

Post a Comment