Monday, 20 January 2014

ਮਿੱਟੀ

ਪੈਰਾਂ ਹੇਠਲੀ ਮਿੱਟੀ
ਜਦ ਵੀ ਧੂਲ ਬਣ
ਮੇਰੇ ਮੂੰਹ ਤੇ ਜਮਦੀ
ਤਾਂ  ਇਹ ਮੈਨੂੰ ਮੇਰੀ
ਹੋਂਦ ਦਾ ਅਹਿਸਾਸ ਕਰਾਉਂਦੀ
ਜਿੰਨਾ ਚਿਰ ਮੈਂ
ਇਸ ਧੂਲ ਨੂੰ ਸਹਿਲਾਉਂਦਾ
ਮੈਨੂੰ ਮਾਂ ਦੀ ਬੁੱਕਲ ਚ
ਬੈਠਣ ਦਾ ਅਹਿਸਾਸ ਹੁੰਦਾ
ਤੇ ਅਕਸਰ ਗੁਆਚ ਜਾਂਦਾ
ਓਹਨਾ ਬਚਪਣ ਦੀਆਂ
ਯਾਦਾਂ ਵਿਚ
ਜਦੋਂ ਪਿੰਡ ਦੇ ਪਹੇ ਵਿਚ
ਗੱਡਿਆਂ ਦੀਆਂ ਲੀਹਾਂ ਚ
ਪਈ ਇਸ ਭੁੱਬਲ ਨੂੰ
ਨਿੱਕੇ ਨਿੱਕੇ ਪੈਰਾਂ ਨਾਲ ਉਡਾਉਂਦਾ
ਘੀਸੀ ਕਰਦਾ ਜਾਂ ਫਿਰ
ਹਾਥੀ ਪੈੜਾਂ ਬਣਾਉਂਦਾ 
ਹੌਲੀ ਹੌਲੀ
ਇਸ ਦੀਆਂ ਦਿੱਤੀਆਂ
ਜਿੰਦਗੀ ਦੀਆਂ ਨਿਆਂਮਤਾਂ
ਘਰ ਖੇਤ ਖਾਣਾ ਤੇ
ਕੁਦਰਤ ਦੇ ਨਜ਼ਾਰੇ
ਸਾਹਮਣੇ ਆਉਣ ਲਗਦੀਆਂ
ਫਿਰ ਪਹੁੰਚ ਜਾਂਦਾ ਮੈਂ
ਜਿੰਦਗੀ ਦੇ ਉਸ ਪੜਾਆ ਤੇ
ਜਦੋਂ ਹੋ ਜਾਵਾਂਗਾ ਇੱਕ ਮਿੱਕ
ਇਸ ਮਿੱਟੀ ਨਾਲ ਤੇ
ਧੂਲ ਬਣਕੇ ਮੈਂ ਵੀ ਜਮਾਂਗਾ
ਕਿਸੇ ਸੁੰਦਰ ਚੇਹਰੇ ਤੇ
ਜਾਂ  ਉੜਾਂਗਾ ਹਵਾ ਚ
ਕਿਸੇ ਨੰਨ੍ਹੇ ਦੇ ਪੈਰਾਂ ਦੀ
ਛੋਹ ਨਾਲ
21/1/2014

ਹਾਇਕੂ ਗਰਮੀ

ਬੱਦਲਵਾਈ -
ਸੁੱਕੇ ਘਾਹ ਤੇ
ਨਾਂ ਕੋਈ ਪਰਛਾਈ

ਅਚਾਨਕ ਮੀਂਹ
ਮੁਰਝਾਏ ਰੁਖ
ਬਣੇ ਪਪੀਹਾ

ਅੱਤ ਦੀ ਗਰਮੀ -
ਸੁੱਕੇ ਘਾਹ ਤੇ ਬਹਿ
ਲੱਭਾਂ ਬੱਦਲ ਅਸਮਾਨੀ

ਤਪਦਾ ਸੂਰਜ 
ਹਵਾ ਦਾ ਬੁੱਲਾ 
ਦੇ ਗਿਆ ਤੱਤੀ ਲੋ

42 ਡਿਗਰੀ 
ਹੱਡਾਂ ਚ ਬੜੀ ਠੰਡ 
ਛੂ ਮੰਤਰ

ਤਪਦਾ ਤੰਦੂਰ
ਛਿੱਟੇ ਮਾਰ
ਕੀਤਾ ਠੰਡਾ

ਹਾਇਕੂ ਬਸੰਤ


ਮੇਲਾ ਮਾਘੀ
ਪੋਹ ਰਿੱਧੀ
ਮਾਘ ਖਾਧੀ

ਆਈ ਬਸੰਤ
ਪਾਲਾ ਉਡੰਤ
ਸਰੋਂ ਰੰਗੀ ਕੁੜਤੀ

ਬਸੰਤੀ ਸਵੇਰ
ਸਰੋਂ ਦਾ ਖੇਤ
ਤਿੱਤਲੀਆਂ ਦਾ ਝੂਮਰ

ਬਸੰਤੀ ਸ਼ਾਮ
ਕਾਮੇ ਦੇ ਗਿਲਾਸ ਵਿਚ
ਬਸੰਤੀ ਜਲ

ਹਾਇਕੂ ਕੋਰੀਆ


ਉੱਤਰੀ ਅਰਧ ਗੋਲੇ ਤੋਂ 
ਦੱਖਣੀ ਅਰਧ ਗੋਲੇ ਚ 
35 ਡਿਗਰੀ ਮਨਫੀ ਤੋਂ ਜਮਾ

ਲੋਹੜੀ ਦਾ ਦਿਨ
ਸ਼ਾਦੀ ਦੀ ਵਰੇ ਗੰਢ
ਸਿਓਲ ਦੀਆਂ ਸੜਕਾਂ

ਕੋਰੀਅਨ ਧਰਤੀ
ਤਪਦਾ ਸੂਰਜ
ਹੱਡੀਂ ਵੜਿਆ ਪਾਲਾ

25ਵਾਂ ਗੱਠਬੰਧਨ ਦਿਵਸ
ਮਨਾਵਾਂਗੇ 
ਦੇਸ ਬੇਗਾਨੇ

ਕਨੇਡਾ ਤੋਂ ਕੋਰੀਆ
13 ਘੰਟੇ
ਹਵਾ ਚ ਉਡਾਰੀ

ਹਾਇਕੂ ਕਨੇਡਾ

ਬਰਫ ਧਰਤੀ ਤੇ
ਧੁੰਧ ਅਸਮਾਨੀ
ਸੜਕ ਤੇ ਮੈਂ

ਬਰਫੀਲੀ ਧਰਤੀ
ਧੁਪ ਭਰੀ ਸਵੇਰ
ਚੂੰਧਿਆਈਆਂ ਅੱਖਾਂ

ਤੀਜੇ ਪਹਿਰ ਦਾ ਅੰਤ
ਚੰਦ ਅਸਮਾਨੀ
ਬਰਫੀਲੀ ਧਰਤ ਚਮਕੇ

-34 ਡਿਗਰੀ
ਧੁਪੇ ਚਮਕਦੀ ਬਰਫ਼
ਗਰਮੀ ਦਾ ਭੁਲੇਖਾ

ਬਰ੍ਫ਼ੀਲਾ ਤੂਫਾਨ
ਕੰਡਿਆਲੀ ਤਾਰ ਮੋੜਿਆ
ਛੱਪਰ ਵੱਲ

ਬਰਫ਼ ਦੇ ਫੰਭੇ
ਯਾਦ ਆਏ
ਕੰਡਿਆਲੀ ਦੇ ਫੁੱਲ

ਬਰਫ਼ ਦਾ ਫੰਭਾ
ਗੰਜ ਤੋ ਤਿਲ੍ਕਿਆ
ਨੱਕ ਤੇ ਆ ਬੈਠਾ

ਬਰ੍ਫ਼ੀਲਾ ਮੈਦਾਨ
ਪੱਤਿਆਂ ਬਾਝੋਂ ਰੁਖ
ਅਡੋਲ ਖੜਾ

ਚਾਨਣੀ ਰਾਤ
ਬਰਫ਼ ਦੀਆਂ ਫੁਲਝੜੀਆਂ
ਜੰਨਤ ਦਾ ਭੁਲੇਖਾ

ਟੋਰਾਂਟੋ ਦੀਆਂ ਸੜਕਾਂ
ਡਿੱਗਣ ਬਰਫ਼ ਦੇ ਫੰਭੇ
ਘੁੰਮਣ ਕੰਗਾਰੂ ਦੇਸ ਦੇ ਵਾਸੀ

ਨਵੇਂ ਸਾਲ ਦੀ ਪਹਿਲੀ ਸ਼ਾਮ
ਅੰਦਰ ਯਾਰਾਂ ਦੀ ਮਹਿਫਿਲ
ਬਾਹਿਰ ਬਰਫ਼ ਦਾ ਤੂਫਾਨ

ਅੱਖਰ

ਇਹ ਅੱਖਰ ਜਦ
ਸ਼ਬਦਾਂ ਵਿਚ ਬਦਲ ਜਾਂਦੇ 
ਤੇ ਸ਼ਬਦ ਖੰਜਰ ਬਣ 
ਦਿਲ ਚ ਖੁਭ ਜਾਂਦੇ
ਤਾਂ ਇਕ ਪੀੜ ਜਨਮ ਲੈਂਦੀ  
ਤੇ ਪਾਣੀ ਬਣ 
ਅੱਖੀਆਂ ਚੋਂ ਬਹਿ ਤੁਰਦੀ  

ਇਹ ਅੱਖਰ ਜਦ 
ਸ਼ਬਦਾਂ ਵਿਚ ਬਦਲ ਜਾਂਦੇ
ਤੇ ਸ਼ਬਦ ਮੱਲ੍ਹਮ ਬਣ 
ਜਖਮਾਂ ਤੇ ਲੱਗ ਜਾਂਦੇ  
ਤਾਂ ਪੀੜ ਪਿਆਰ ਚ 
ਤੇ ਅੱਖੀਆਂ ਵਿਚਲਾ ਪਾਣੀ
ਚਮਕ ਵਿਚ ਬਦਲ ਜਾਂਦਾ 

ਇਹ ਅੱਖਰ  ਜਦ 
ਸ਼ਬਦਾਂ ਵਿਚ ਬਦਲ ਜਾਂਦੇ
ਤੇ ਸ਼ਬਦ ਖੌਫ਼ ਬਣ
ਕਿਸੇ ਦੇ ਰਾਹ ਦਾ ਰੋੜਾ ਬਣ ਜਾਂਦੇ
ਤਾਂ ਰਾਹੀ ਅਟਕ ਦੇ ਡਿੱਗ ਪੈਂਦਾ
ਤੇ ਉਸਦੀ ਮੰਜਿਲ
ਹਨੇਰਿਆਂ ਚ ਗੁਮ ਜਾਂਦੀ

ਇਹ ਅੱਖਰ  ਜਦ 
ਸ਼ਬਦਾਂ ਵਿਚ ਬਦਲ ਜਾਂਦੇ
ਤੇ ਸ਼ਬਦ ਹਿੱਮਤ ਬਣ
ਕਿਸੇ ਨੂੰ ਪ੍ਰੇਰਿਤ ਕਰਦੇ
ਤਾਂ ਡਿੱਗੇ ਹੋਏ ਉਠ ਪੈਂਦੇ
ਤੇ ਤੁਰ ਪੈਂਦੇ
ਆਪਣੀ ਮੰਜ਼ਿਲ ਵੱਲ

ਵਾਕ਼ਿਆ ਈ ਇਹਨਾਂ ਅਖਰਾਂ ਦੀ 
ਖੇਡ ਹੈ ਬੜੀ ਨਿਰਾਲੀ

HSD 20/01/2014 

25ਵਾਂ ਗੱਠਬੰਧਨ ਦਿਵਸ

ਅੱਜ (13/01/2014) 25ਵੇਂ ਗੱਠਬੰਧਨ ਦਿਵਸ ਤੇ
ਇਹ ਕਵਿਤਾ ਓਸ ਮਹਾਨ ਸ਼ਖਸ਼ੀਅਤ ਨੂੰ ਸਮਰਪਤ
ਜਿਸਨੇ ਮੇਰੀ ਜਿੰਦਗੀ ਦਾ ਸਫ਼ਰ ਖੂਬਸੂਰਤ ਬਣਾ ਦਿੱਤਾ !

ਉਹ ਸੋਹਣੀ ਓਹਦੀ ਸੂਰਤ ਮੋਹਣੀ
ਦਿਲ ਵੀ ਓਹਨੇ ਸੋਹਣਾ ਪਾਇਆ
ਭੌੰਦੁ ਜੱਟ ਬਸ ਲੱਟੂ ਹੋ ਗਿਆ  
ਜਦ ਵੀ ਉਸ ਮੁਖ ਦਿਖਾਇਆ 

ਮਨ ਵਿਚ ਇਕ ਤਸਵੀਰ ਵਸ ਗਈ
ਓਹ ਦਿਸਦੀ ਏ ਚਾਰੇ ਪਾਸੇ
ਅੱਖੀਆਂ ਚ ਓਹਦੇ ਚਮਕ ਅਨੋਖੀ
ਸੁਪਰਸੋਨਿਕ ਓਹਦੇ ਹਾਸੇ

ਚਿੱਟੇ ਦੰਦ ਤੇ ਹੋਂਠ ਗੁਲਾਬੀ
ਹੈ ਗੋਲ ਮਟੋਲ ਜਿਹਾ ਓਹਦਾ ਚੇਹਰਾ
ਤਿਣ ਜਿਹੜੇ ਸਨ ਚੇਹਰੇ ਦੀ ਰੌਣਕ
ਨਾਲ ਰੰਗ ਮਿਲਦਾ ਸੀ ਓਹਨਾ ਮੇਰਾ

ਸਿਆਹ ਕਾਲੇ ਓਹਦੇ ਵਾਲ ਸੀ ਹੁੰਦੇ
ਜੋ ਹੁਣ ਆਕੇ ਹੋ ਗਏ ਨੇ ਚਿੱਟੇ
ਅੱਜ ਕੱਲ੍ਹ ਵਲੈਤੀ ਕੱਟ ਕਰਾ ਲਿਆ
ਓਦੋਂ ਗੁੱਤ ਛੋਹਂਦੀ ਸੀ ਗਿੱਟੇ

ਵਿਚ ਯੂਨੀ ਦੇ ਪੜਣ ਵਾਸਤੇ
ਓਹ ਮੋਪਡ ਤੇ ਅਕਸਰ ਆਉਂਦੀ
ਉਨ੍ਹਾਂ ਰਾਹਾਂ  ਨੂੰ ਮੈਂ  ਨਿੱਤ ਤੱਕਦਾ
ਜਿਹਨਾ ਤੇ ਓਹ ਮੋਪਡ ਭ੍ਜਾਉਂਦੀ

ਓਹ ਸ਼ਹਿਰਣ ਮੈਂ ਦੇਸੀ ਪੇਂਡੂ
ਸਾਡਾ ਮੇਲ ਕੋਈ ਨਾਂ ਲੱਗੇ
ਓਹਦੇ ਮਾਂ ਪਿਓ ਨੌਕਰੀ ਵਾਲੇ
ਮੇਰਾ ਬਾਪੁ ਹੱਕਦਾ ਢੱਗੇ

ਬੱਸ ਹਿੰਮਤ ਕਰਕੇ ਨਾਲ ਯਾਰ ਦੇ
ਇੱਕ ਦਿਨ ਮਿਲਿਆ ਮੈਂ ਓਹਨੂੰ ਜਾਕੇ
ਧੱਕ ਧੱਕ ਕਰਦਾ ਦਿਲ ਮੈਂ ਅਪਣਾ
ਮੁੜਿਆ ਓਹਦੇ ਹੱਥ ਫੜਾਕੇ  

ਉਸ ਦਿਨ ਤੋ ਬਸ ਫਿਰ ਕੀ ਸੀ
ਸਾਡੀ ਹੋਗੀ ਫਿੱਟ ਕਹਾਣੀ
ਕੱਠਿਆਂ ਹੁਣ ਬੁਢਾਪਾ ਕੱਟੂਗਾ
ਜਿਵੇਂ ਇੱਕਠਿਆਂ ਲੰਘੀ ਜਵਾਨੀ

ਓਹ ਚੋਟੀ ਦਾ ਅੰਬ ਸੰਧੂਰੀ
ਅੱਜ ਦੇ ਦਿਨ ਝੋਲੀ ਮੇਰੀ ਪੈ ਗਿਆ
ਉਸ ਦਿਨ ਤੋਂ ਇਹ ਦੇਸੀ ਪੇਂਡੂ
ਬਸ ਉਸ ਸ਼ਹਿਰਣ ਜੋਗਾ ਹੀ ਰਹਿ ਗਿਆ

ਮੇਰਾ ਭਵਿਖ

ਇਹ ਚੜਦੇ ਸੂਰਜ ਦੀ ਲਾਲੀ ਤਾਂ ਨੀਂ 
ਪਰ ਕੀ ਫਿਰ ਡੁਬਦੇ ਦੀ ਪਲੱਤਣ ਹੈ 
ਕੀ ਇਹ ਠਾਠਾਂ ਮਾਰਦੇ ਦਰਿਆ ਦਾ 
ਇਹ ਸ਼ਾਂਤ ਸੁਭਾ ਵਾਲਾ ਪੱਤਣ ਹੈ 

ਉਹਨੂੰ ਵੇਖ ਕੇ ਇੰਝ ਭੀ ਲੱਗਦਾ ਨੀਂ
ਕਦੇ ਖੁੱਲੇ ਹਾਸੇ ਹੱਸਦਾ ਹੋਊ
ਓਹਦੀਆਂ ਪਾਣੀ ਭਰੀਆਂ ਅੱਖੀਆਂ ਵਿਚ
ਕਦੇ ਰੱਤਾ ਖੂਨ ਵੀ ਰਸਦਾ ਹੋਊ

ਕਦੇ ਉਛਲ ਪੁਛਲ ਵੀ ਕੀਤੀ ਹੋਊ
ਉਹਨੇ ਸੁਕੜੀਆਂ ਜਿਹੀਆਂ ਟੰਗਾਂ ਤੇ
ਕਦੇ ਗਿੱਠ ਗਿੱਠ ਰੂਪ ਵੀ ਚੜਿਆ ਹੋਊ 
ਉਹਦੇ ਝੁਰੜ ਮੁਰੜ ਜਿਹੇ ਅੰਗਾਂ ਤੇ

ਪਰ ਪਤਾ ਨੀਂ ਕੀ  ਹੁਣ ਸੋਚਦਾ ਹੈ
ਇਕ ਪਾਸੇ ਹੀ ਤੱਕਦਾ ਰਹਿੰਦਾ ਓਹ
ਕਦੇ ਮਾਰ ਬੁੱਕਲ ਰਜਾਈ ਦੀ
ਮੰਜੇ ਤੇ ਉੱਠ ਬਹਿੰਦਾ ਓਹ

ਜਦ ਸੋਚਦਾ ਹਾਂ ਮੈਂ ਪਾ ਖੁਦ ਦੇ
ਓਹਦੀ ਜੁੱਤੀ ਦੇ ਵਿਚ ਪੈਰ ਆਪਣੇ
ਮੁੱਠੀਆਂ ਚੋਂ ਕਿਰਦੇ ਦਿਸਦੇ ਨੇ
ਮੈਨੂੰ ਮੇਰੇ ਸਜਾਏ ਸਭ ਸਪਨੇ

ਕੀ ਜਿੰਦਗੀ ਦਾ ਦਸ੍ਤੂਰ ਹੈ ਇਹ
ਜਾਂ ਫਲ ਹੈ ਇਹ ਕੋਈ ਕਰਮਾਂ ਦਾ
ਕੀ ਡਾਢੇ ਦੀ ਹੈ ਨਰਾਜਗੀ ਇਹ 
ਜਾਂ ਹੋ ਰਿਹਾ ਨਿਬੇੜਾ ਭਰਮਾ ਦਾ

ਇਹ ਚੜਦੇ ਸੂਰਜ ਦੀ ਲਾਲੀ ਤਾਂ ਨੀਂ 
ਪਰ ਕੀ ਫਿਰ ਡੁਬਦੇ ਦੀ ਪਲੱਤਣ ਹੈ 
ਕੀ ਇਹ ਠਾਠਾਂ ਮਾਰਦੇ ਦਰਿਆ ਦਾ 
ਇਹ ਸ਼ਾਂਤ ਸੁਭਾ ਵਾਲਾ ਪੱਤਣ ਹੈ

ਮੇਰੀ ਮਾਸੀ

ਕੁਝ ਰਿਸ਼ਤੇ
ਇਕ ਕੜੀ ਬਣ ਕੇ
ਜੋੜੀ ਰਖਦੇ ਨੇ
ਕਈ ਹੋਰ ਰਿਸ਼ਤਿਆਂ ਨੂੰ
ਜਦੋਂ ਕਦੇ ਇਹ ਕੜੀ
ਟੁੱਟ ਜਾਂਦੀ ਹੈ
ਤਾਂ ਇਸ ਨਾਲ ਬੰਨੇ ਰਿਸ਼ਤੇ ਵੀ
ਬਿਖਰਣ ਲੱਗ ਪੈਂਦੇ ਨੇ 
ਇਹੋ ਹੇ ਮਹਿਸੂਸ ਹੋਇਆ
ਮੈਨੂੰ ਆਪਣੀ ਮਾਸੀ ਉਰਫ ਤਾਈ ਦੀ
ਮੌਤ ਦੀ ਖਬਰ ਸੁਣ  ਕੇ

ਮਾਸੀ ਦੇ ਜਾਣ ਨਾਲ
ਸਾਡੇ ਪਰਿਵਾਰ ਦਾ ਇਕ ਹੋਰ
ਮਜਬੂਤ ਥੰਮ ਡਿੱਗ ਪਿਆ
ਤੇ ਮੇਰੇ ਨਾਨਕੇ ਪਰਿਵਾਰ ਦੀ
ਇਕ ਪੀਹੜੀ ਦਾ ਅੰਤ ਹੋ ਗਿਆ

ਮੇਰੇ ਨਾਨਕੇ ਪਰਿਵਾਰ ਦੀ
ਸਭ ਤੋ ਵੱਡੀ ਧੀ
ਆਪਣੀ ਜਿੰਦਗੀ ਦੇ
ਨੱਬੇ ਤੋਂ ਵੱਧ ਸਾਲ ਦਾ
ਸਫਰ ਪੂਰ ਕਰਕੇ
ਕੱਲ੍ਹ ਆਪਣੇ ਛੋਟੇ
ਭੈਣ ਭਰਾਵਾਂ ਤੇ ਪਤੀ ਦੀ
ਸੰਗਤ ਵਿਚ ਜਾ ਬੈਠੀ

ਰੱਬ ਪਰਿਵਾਰ ਨੂੰ
ਭਾਣਾ ਮੰਨਣ ਤੇ
ਮਾਸੀ ਦੀ ਰੂਹ ਨੂੰ
ਸ਼ਾਂਤੀ ਤੇ ਅਪਣਿਆ ਦਾ
ਮਿਲਾਪ ਬਖਸ਼ੇ

ਕੈਂਡਲ ਡਿਨਰ

ਬਿਜਲੀ ਚਮਕੀ ਜੋਰ ਦੀ ਗਰਜਿਆ 
 ਜੋ ਕਾਲ਼ਾ ਬੱਦਲ ਕਲ੍ਹ ਚੜਿਆ
ਚੜੇ ਦਿਨ ਲੱਗਿਆ ਸੰਝ ਪੈ ਗਈ
ਜਦ  ਵਰਿਆਹ ਓਹ ਨਾਲ ਸੀ ਗੜਿਆਂ 

ਥੋੜੇ ਸਮੇ ਵਿਚ ਜਲਥਲ ਕਰਕੇ
ਫੇਰ ਪਤਾ ਨੀਂ ਕਿਥੇ ਜਾ ਵੜਿਆ
ਮਗਰੋਂ ਆਇਆ ਹਵਾ ਦਾ ਝੌਂਕਾ
ਸ਼ਾਂਤ ਸੁਬਾਹ ਦਾ ਨਾਲੇ ਠਰਿਆ

ਹਰੇ ਕਚੂਰ ਦਰਖਤਾਂ ਉੱਤੋਂ
ਮੋਤੀ ਬਣ ਡਿੱਗੇ ਪਾਣੀ ਦੇ ਤੁਪਕੇ 
ਸਹੇ ਖੁਡਾਂ ਚੋਣ ਬਹਿਰ ਆਗਏ
ਬੈਠ ਗਏ ਝਾੜੀਆਂ ਚ ਛੁਪਕੇ

ਪੰਛੀ ਚਹਿਕੇ ਕੰਗਾਰੂ ਟੱਪੇ
ਖਿੱਲ ਗਿਆ ਇਹ ਗੁਲਸਤਾਂ ਹਮਾਰਾ
ਚੜੀ ਸੱਤਰੰਗੀ ਪੀਂਘ ਫੇਰ ਮਗਰੋਂ
ਬਣਿਆ ਬੜਾ ਅਦਭੁਤ ਨਜ਼ਾਰਾ

ਛੁੱਪ ਗਿਆ ਫੇਰ ਸੂਰਜ
ਹੋਗੀ ਸ਼ਾਮ ਸੋਹਾਣੀ
ਬਿਜਲੀ ਹੋਗੀ ਬੰਦ
ਨਾਂ ਹੁਣ ਲਾਇਟ ਨਾਂ ਪਾਣੀ

ਝੂਲੇ ਉਤੇ ਬੈਠ ਮੇਰੇ ਵੱਲ  
 ਤੱਕੇ ਘਰ ਦੀ ਸੁਆਣੀ
ਕਹਿੰਦੀ ਕਰੋ ਕੋਈ ਜੁਗਾੜ
ਰਾਤ ਦੀ ਰੋਟੀ ਜੇ  ਖਾਣੀ

ਮੈਂ ਕਿਹਾ ਤੂੰ ਬਾਲ ਮੋਮਬੱਤੀਆਂ 
ਮੈਂ ਕੋਈ ਜੁਗਾੜ ਬਣਾਉਨਾ 
ਇਸ ਸੋਹਾਣੀ ਸ਼ਾਮ ਦੇ 
ਰੰਗ ਹੋਰ ਵਧਾਉਨਾ

ਸੀ ਪ੍ਰਨਾਲਿਓਂ ਭਰ ਲਿਆ
ਮੈਂ ਪਾਣੀ ਮੀਂਹ ਦਾ
ਚੁੱਲੇ ਦੀ ਥਾਂ ਸਾਹਮਣੇ
ਮੈਨੂੰ ਬਾਰਬੀਕਿਉ ਦੀਂਹਦਾ

ਬਾਰਬੀਕਿਉ ਤੇ ਭੁੰਨ ਕੇ
ਮੈਂ ਮੁਰਗਾ ਬਣਾਇਆ
ਇੰਝ ਰਾਤੀਂ ਘਰਵਾਲੀ ਨੂੰ
ਮੈਂ ਕੈਂਡਲ ਡਿਨਰ ਕਰਾਇਆ

ਹਾਇਕੂ - 2

ਬਰਫ਼ੀਲਾ ਮੌਸਮ 
ਪੱਤਿਆਂ ਬਾਝੋਂ ਬਿਰਖ 
ਬਣਿਆ ਤਕੜੇ ਦਾ ਸਹਾਰਾ 
 
ਨਵੰਬਰ ਦੀ ਆਖਰੀ ਸਵੇਰ 
ਕੰਗਾਰੂਆਂ ਦੀ ਢਾਣੀ 
ਪੀਂਦੀ ਛੱਪੜ ਵਿਚੋਂ ਪਾਣੀ 

ਕਾਲੀ ਘਟਾ 
ਤੇਜ ਹਵਾ ਦਾ ਬੁੱਲਾ 
ਗੜਿਆਂ ਦੇ ਬਰਸਾਤ 

ਬਿਜਲੀ ਚਮਕੀ 
ਬੱਦਲ ਗਰਜਿਆ 
ਬੱਤੀ ਗੁੱਲ 

ਬੱਦਲ ਚੜ 
ਭੇਡਾਂ ਦਾ ਝੁੰਡ 
ਆ ਖੜਿਆ ਦਰਖਤਾਂ ਹੇਠ 

ਗੜਿਆਂ ਦੀ ਬਰਸਾਤ 
ਪੰਛੀਆਂ ਲਾਈ ਨੀਵੀਂ ਉਡਾਰੀ 
ਸੰਘਣੀਆਂ ਝਾੜੀਆਂ ਵੱਲ

नांगिआं की साल गिराह

अढाई साल पहिले
एक वर्चुअल दुनीआं में
भटकते भटकते 
टकरा गए आपिस में ये
दो टहिकते खिलखलाते परिंदे
और यह टकराना
 उनकी जिंदगी का
बन गया एक अफसाना
आज के दिन दो साल पहिले
बंध गए एक ऐसे बंधन में
और खा लीं कस्मे
सात जन्म तक साथ निभाने की
निकल गया एक साल
हस्ते खेलते मस्ती करते
और इस बंधन के
थपेड़ों की पीड़ा सहते
दुआ है हमारी
रहो तुम खुश हमेशां
इसी तरह हँसते खेलते
करो मस्ती खूब
पर भूल मत जाना
इक और भी कार्य
जो करना है आप ने
अगले साल के
इस बंधन दिवस से पहिले
बंधन दिवस कि शुभ कामनाओं के साथ - ढींडसा

ਸਨੀ ਸਿੱਧੂ

ਕਿੰਝ ਨੇ ਬਣਦੇ ਰਿਸ਼ਤੇ ਸਾਡੇ
ਮੈਨੂੰ ਇਹਦੀ ਸਮਝ ਨੀਂ ਕਾਈ
ਧੁਰੋਂ ਸੰਜੋਗ ਲਿਖਾਕੇ ਆਉਂਦੇ
ਮੈਂ ਤਾਂ ਬਸ ਸੁਣਿਆ ਇਹ ਭਾਈ

ਕਿੱਥੇ ਜੰਮੇ ਕਿੱਥੇ ਖੇਲੇ
ਕਿੱਥੇ ਜਾ ਕੇ ਕੰਮ ਹੈ ਕਰਨਾ
ਕੀਹਦੇ ਨਾਲ ਸੰਜੋਗ ਲਿਖੇ ਨੇ
ਕੀਹ੍ਦੀਆਂ ਬਾਹਾਂ ਦੇ ਵਿਚ ਮਰਨਾ

ਵਿਚ ਸਤਾਸੀ ਜੰਮਿਆ ਸੀ ਇਹ
ਵਿਚ ਅਠਾਸੀ ਲੋਹੜੀ ਮਨਾਈ
ਕਈ ਸਾਲਾਂ ਤੋਂ ਲੱਭਦਾ ਸੀ ਇਹ
ਪਰ ਤੇਰਾਂ ਵਿਚ  ਮਿਲੀ ਲੋਗਾਈ

ਦਾਦੇ ਦਾਦੀ ਦਾ ਲਾਡਲਾ ਪੋਤਾ
ਮਾਂ ਬਾਪ ਦਾ ਛੋਟਾ ਲਾਲ
ਤੇਰੇ ਮਿਲਣ ਨਾਲ ਪੂਰੀ ਹੋਗੀ
ਇਹਦੀ ਸਭ ਤੋ ਵੱਡੀ ਭਾਲ

ਅੱਜ ਦੇ ਦਿਨ ਤੋ ਸ਼ੁਰੂ ਹੋ ਗਿਆ
ਨਵਾਂ ਜਿੰਦਗੀ ਦਾ ਸਫਰ ਤੋਹਾਡਾ
ਅੱਜ ਤੋ ਇਹ ਬਸ ਤੇਰਾ ਹੋਗਿਆ
ਹੁਣ ਤੱਕ ਸੀ ਜੋ ਸਨੀ ਅਸਾਡਾ

ਖੁਸ਼ੀ ਰਿਹੋ ਸਦਾ ਨਾਲ ਪਿਆਰ ਦੇ
ਕੱਠੇ ਰਹਿਣ ਦੀ ਆਦਤ ਪਾ ਲਿਓ
ਦੋ ਤੋਂ ਹੁਣ ਤੁਸੀਂ ਇੱਕ ਹੋ ਗਏ
ਇਹ ਗੱਲ ਪੱਕੀ ਮਨ ਚ ਬਿਠਾ  ਲਿਓ

ਇਹ ਜਿੰਦਗੀ ਹੈ ਬੜੀ ਅਨੋਖੀ
ਇਹਦੀ ਕੋਈ ਸਾਰ ਨਾਂ ਜਾਣੇ
ਓਹਦੀ ਰਜ਼ਾ ਵਿਚ ਰਹਿਣਾ ਸਿਖ ਲਿਓ
ਜੇ ਜਿੰਦਗੀ ਦੇ ਸੁਖ ਹੰਡਾਉਣੇ
ਨਵੀਂ ਰਿਸਤੇਦਾਰੀ ਦੀਆਂ ਸਿਧੂ ਤੇ ਭੱਟੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ

ਮੈਂ

ਮੈਂ ਕਿਹਾ ਮੇਰੀ ਮੈਂ ਉਸ ਕਿਹਾ ਮੇਰੀ ਮੈਂ
ਇਸ ਮੈਂ ਕਰਕੇ ਸਾਡੀ ਹੋ ਗਈ ਮੈਂ ਮੈਂ
ਨਾਂ ਓਹਨੂੰ ਸਮਝ ਆਈ ਮੇਰੀ ਮੈਂ
ਨਾਂ ਓਹਦੀ ਮੈਂਥੋਂ ਸਮਝੀ ਗਈ  ਮੈਂ

ਸੁਲਝਾ ਨੀਂ ਸਕਿਆ ਹੁਣ ਤੱਕ ਮੈਂ
ਇੰਨੀ ਹੈ ਗੁੰਜਲਦਾਰ ਇਹ ਮੈਂ
ਬਣੀ ਹੋਈ ਪਤਾ ਨੀਂ ਕਾਹਦੀ  ਮੈਂ
ਪੰਗੇ ਲਈ ਹਮੇਸ਼ਾਂ ਤਿਆਰ ਇਹ ਮੈਂ

ਡੁੱਬਕੇ ਵਿਚ ਕੁਪੱਤੀ ਮੈਂ
ਪਤਾ ਨੀਂ ਕੀ ਕਹਿ ਜਾਨਾ ਮੈਂ
ਮਨ ਚੋਂ ਨਿੱਕਲ ਜਾਂਦੀ ਜਦ ਮੈਂ
ਫੇਰ ਬੜਾ ਪਛਤਾਓਨਾ ਮੈਂ

ਕਿਸ ਮਿੱਟੀ ਦੀ ਬਣੀ ਇਹ ਮੈਂ
ਵਖਰੇ ਰੰਗ ਦਿਖਾਉਂਦੀ ਮੈਂ
ਜਿਹਨੂੰ ਇਕ ਵਾਰ ਚੜ੍ਹਜੇ ਮੈਂ
ਫਿਰ ਦੇਖ ਕਿੰਝ ਘੁਮਾਉਂਦੀ ਮੈਂ
 
ਕਿੰਝ ਛੁਟਕਾਰਾ ਪਾਵਾਂ  ਮੈਂ 
ਚੰਬੜੀ ਬਣਕੇ ਭੂਤਨੀ ਮੈਂ 
ਜਦ ਤੱਕ ਨਾਂ ਭੂਤ ਕਢਾਵਾਂ ਮੈਂ 
ਤਦ ਤੱਕ ਹੁੰਦਾ ਸੂਤ ਨੀਂ ਮੈਂ

ਅੱਜ ਦੀ ਕੁੜੀ

ਮੈਂ ਤੇ ਮੇਰੀ ਫਿਤਰਤ ਸੋਹਣੀ
ਫਿਰ ਵੀ ਦੋਹਾਂ ਚ ਗਰੂਰ ਨਹੀਂ 
ਅੱਖ ਦੀ ਸ਼ਰਮ ਬਥੇਰੀ ਮੈਨੂੰ
ਤਾਂਹੀ ਘੁੰਡ ਕੱਢ੍ਣਾ ਮਨਜੂਰ ਨਹੀਂ

ਸਿੱਧੀ ਸਾਦੀ ਭੋਲੀ ਭਾਲੀ
ਮੈਂ ਕੋਈ ਵੱਡੀ ਹੂਰ ਨਹੀਂ
ਜੇ ਰੱਬ ਮੈਨੂੰ ਬਣਾਤਾ ਸੋਹਣਾ
ਉਸ ਵਿਚ ਮੇਰਾ ਕਸੂਰ ਨਹੀਂ

ਕਿਸੇ ਦੀ ਅੱਖ ਦੀ ਤਾਬ ਜੋ ਝੱਲਾਂ
ਇਹ ਮੇਰਾ ਦਸਤੂਰ ਨਹੀਂ
ਦੂਰੋਂ ਤੱਕਣਾ ਬੇਸ਼ਕ ਤੱਕ ਲੈ
ਪਰ ਨੇੜੇ ਆਉਣਾ ਮਨਜੂਰ ਨਹੀਂ

ਤੇਰੀ ਹਰ ਇੱਕ ਸਹਾਂ ਵਧੀਕੀ
ਇੰਨੀ ਵੀ ਮਜਬੂਰ ਨਹੀਂ
ਕਰ ਆਪਣੀ ਅੱਖ ਤੂੰ ਵੀ ਨੀਵੀਂ
ਤੇ ਇੰਝ ਅਸਾਨੂੰ ਘੂਰ ਨਹੀਂ

ਸਾਡੀ ਅੱਖ ਵੀ ਉੱਠ ਜਾਵੇਗੀ
ਓਹ ਦਿਨ ਜਿਆਦਾ ਦੂਰ ਨਹੀਂ,
ਆਪਣੇ ਹੱਕਾਂ ਦਾ ਗਿਆਨ ਹੈ ਮੈਨੂੰ
ਹੋਰ ਕੋਈ ਗਰੂਰ ਨਹੀਂ

ਕਨੇਡਾ

ਧੰਨਵਾਦ ਕਨੇਡਾ ਵਾਲਿਓ
ਦੇਸ ਤੋਹਾਡਾ ਸੁੰਦਰ ਹੈ
ਝੀਲ ਕਿਨਾਰੇ ਟੋਰਾਂਟੋ ਵਸਦਾ
ਵਿਕਟੋਰੀਆ ਦੁਆਲੇ ਸਮੁੰਦਰ ਹੈ

ਸਰੀ ਦੇ ਵਿਚ ਦੇਸੀ ਬਾਬੇ
ਵਿਚ ਬ੍ਰਾਮਪਟਨ ਮਿਸ਼੍ਰਣ ਹੈ
ਓਨਟਾਰੀਓ ਦੀ ਧਰਤ ਬਰਫ਼ ਨਾਲ ਢੱਕੀ
ਬੀ ਸੀ ਦੇ ਵਿਚ ਕਿਣਮਿਣ ਹੈ

ਬਹੁਤ ਵੱਡੇ ਨੇ ਦਿਲ ਥੋਡੇ
ਤੇ ਵੱਡੇ ਘਰਾਂ ਵਿਚ ਤੁਸੀਂ ਰਹਿੰਦੇ
ਮੇਜ਼ਬਾਨੀ ਦਾ ਜਜ਼ਬਾ ਵੱਖਰਾ
ਵੱਡੀ ਕਰ ਨੂੰ ਤੁਸੀਂ ਟਰੱਕ ਕਹਿੰਦੇ

ਖੁੱਲਾ ਖਾਂਦੇ ਖੁੱਲਾ ਪੀਂਦੇ
ਕੰਮ ਵੀ ਤੁਸੀਂ ਖੁੱਲ ਕੇ ਕਰਦੇ
ਯਾਰਾਂ ਦੇ ਤੁਸੀਂ ਯਾਰ ਹੋ ਪੱਕੇ
ਯਾਰਾਂ ਦੀ ਬਾਂਹ ਭੱਜ ਕੇ ਫੜਦੇ

ਖੁਸ਼ੀ ਵੱਸੋ ਰਹੋ ਚੜਦੀ ਕਲਾ ਵਿਚ
ਅਸੀਂ ਦਿਲੋਂ ਅਰਦਾਸ ਕਰਾਂਗੇ
ਇਹਨਾਂ ਸੋਹਣੀਆ ਯਾਦਾਂ ਨੂੰ
ਅਸੀਂ ਸਦਾ ਦਿਲ ਦੇ ਪਾਸ ਧਰਾਂਗੇ

ਰਿੱਛ ਪਹਾੜ (Bear Mountain)

ਰਿੱਛ ਪਹਾੜ ਦੇ ਨਾਲ ਲਗਦਾ 
ਸੋਹਣਾ ਸ਼ਹਿਰ ਲੈਂਗ੍ਫੋਰਡ ਦਾ ਵੱਸਦਾ 
ਚੰਗੇ ਲੋਕ ਰਹਿਣ ਖੁੱਲੇ ਘਰਾਂ ਵਿਚ 
ਸੜਕ ਤੇ ਦੇਖਿਆ ਹਿਰਨ ਸੀ ਨੱਸਦਾ 

ਅਪਣਿਆਂ ਨਾਲ ਬਿਤਾਏ ਇੱਥੇ 
ਕਈ ਦਿਨ ਸੀ ਅਸੀਂ ਤੀਆਂ ਵਰਗੇ 
ਦਿਨੇ ਘੁੰਮਦੇ ਸ਼ਾਮੀ ਸੱਜਣ ਮਹਿਫਿਲਾਂ 
ਬੜੇ ਦਿਲ ਦੇ ਹਨ ਮਾਲਿਕ ਇਸ ਘਰਦੇ

ਭਾਵੇਂ ਮੌਸਮ ਨੇ ਸਾਡਾ ਸਾਥ ਨਾਂ ਦਿੱਤਾ 
ਫਿਰ ਵੀ ਕੋਈ ਸ਼ਿਕਵਾ ਨੀ ਹੋਇਆ
ਯਾਰਾਂ ਨਾਲ ਗੁਜ਼ਾਰੇ ਪਲਾਂ ਦਾ 
ਯਾਦਾਂ ਦਾ ਸੋਹਣਾ ਹਾਰ ਪਰੋਇਆ

ਸੁਖੀ ਵੱਸਣ ਰਹਿਣ ਚੜਦੀ ਕਲਾ ਵਿਚ 
ਮਿੱਤਰਾਂ ਦਾ  ਇਹ ਝੁੰਡ ਪਿਆਰਾ 
ਖੁਸ਼ੀਆਂ ਨਾਲ ਸਦਾ ਰਹੇ ਇਹ ਭਰਿਆ 
ਸੱਜਣਾ ਦਾ ਇਹ ਮਹਿਲ ਮੁਨਾਰਾ 
HSD