ਕੌਣ ਕਹਿੰਦਾ ਹੈ ਸ਼ਰਾਬ ਪੀਕੇ ਮੈਂ ਕਾਫ਼ਿਰ ਹੋ ਗਿਆ
ਏਹਦੇ ਕਰਕੇ ਤਾਂ ਮੈਂ, ਓਹਦਾ ਮੈ ਵਾਕ਼ਿਫ਼ ਹੋ ਗਿਆ
ਢੂੰਡਦਾ ਰਿਹਾ ਮੈਂ ਸਦਾ ਜਿਹਨੂੰ ਉਸਦੇ ਘਰਾਂ ਵਿਚ
ਮਿਲ ਗਿਆ ਇੱਕ ਦਿਨ ਮੈਨੂੰ ਮੈਖਾਨੇ ਦੇ ਦਰਾਂ ਵਿਚ
ਬੈਠ ਗਏ ਉਸ ਦਿਨ ਪੈੱਗ ਹਥਾਂ ਵਿਚ ਲੈਕੇ
ਕਰਦੇ ਰਹੇ ਗਲਾਂ ਅਸੀਂ ਇਕ ਪਾਸੇ ਬਹਿਕੇ
ਪੁਛਿਆ ਮੈਂ ਫਿਰ ਓਹਨੂੰ ਦੋ ਕੁ ਘੁੱਟਾਂ ਲਾਕੇ
ਸਾਹਮਣੇ ਬਿਠਾਕੇ, ਅੱਖਾਂ ਵਿਚ ਅੱਖਾਂ ਪਾਕੇ
ਪੂਜਦੇ ਨੇ ਲੋਕੀ ਤੈਨੂੰ ਘਰ ਤੇਰੇ ਜਾਕੇ
ਤੂੰ ਕਿਓਂ ਬੈਠ ਜਾਨਾ ਰੋਜ ਠੇਕੇ ਮੂਹਰੇ ਆਕੇ
ਕਹਿੰਦਾ ਸੁਣ ਜਿੱਥੇ ਨਿੱਤ ਹੁੰਦਾ ਹੈ ਵਪਾਰ ਮੇਰਾ
ਕਿੰਝ ਓਹਨੂੰ ਘਰ ਕਹਾਂ ਹੈ ਠੱਗਾਂ ਦਾ ਜੋ ਡੇਰਾ
ਹੁੰਦੀ ਮੇਰੇ ਨਾਂ ਉੱਤੇ ਲੁੱਟ ਤੇ ਕ੍ਸੁੱਟ ਜਿੱਥੇ
ਕਿੰਝ ਮੈਂ ਹਾਂ ਰਹਿ ਸਕਦਾ ਤੂੰ ਦੱਸ ਮੈਨੂੰ ਉੱਥੇ
ਜਿਹੜਾ ਇਥੇ ਆਕੇ ਦੋ ਚਾਰ ਪੈਗ ਪੀਂਦਾ
ਸਚ ਕਹਿਣ ਤੋਂ ਨਾਂ ਕਦੇ ਦੇਖਿਆ ਮੈਂ ਰੀਂਦ੍ਹਾ
ਮੇਰਾ ਵਾਸਾ ਉੱਥੇ ਜਿੱਥੇ ਸਚ ਹੈ ਵਸੀਂਦਾ
ਇਸੇ ਕਰਕੇ ਮੈਂ ਤੈਨੂੰ ਨਿੱਤ ਇੱਥੇ ਦੀਂਦ੍ਹਾ
ਇੰਨ੍ਹਾ ਕਹਿਕੇ ਅਸੀਂ ਦੋਵਾਂ ਪੈੱਗ ਖੜਕਾਏ
ਗਟਾ ਗੱਟ ਪੀਕੇ ਹਥ ਦੂਜੇ ਲਈ ਵਧਾਏ
ਮਿਲ ਗਿਆ ਮੈਨੂੰ ਉਥੇ ਜਾਣ ਦਾ ਬਹਾਨਾ
ਜਿਥੇ ਬਹਿ ਕੇ ਯਾਰ ਮੇਰਾ ਪੀਣ ਦਾ ਦੀਵਾਨਾ
ਮਿਲਦਾ ਮੈਂ ਓਹਨੂੰ ਹੁਣ ਨਿੱਤ ਉਥੇ ਜਾਕੇ
ਖੁਸ਼ੀ ਦੇ ਮੈਂ ਪਲ਼ ਮਾਣਾ ਗਮਾਂ ਨੂ ਭੁਲਾਕੇ
No comments:
Post a Comment