ਅੱਜ ਦਾ ਦਿਨ ਜਦ ਚੜ੍ਹਿਆ
ਦੇਖੀ ਪੂਰਵ ਦੇ ਵਿੱਚ ਲਾਲੀ
ਲਿਖਣ ਲਈ ਕੁੱਝ ਉਹਦੇ ਜਨਮ ਤੇ
ਮਨ ਗੁਮਿੰਆ ਵਿੱਚ ਖਿਆਲੀ
ਹੈ 21 ਸਾਲ ਦੀ ਅੱਜ ਵੀ ਚੰਨੋ
ਭਾਵੇਂ ਹੋ ਗਿਆ 30 ਸਾਲ ਦਾ ਤਜ਼ਰਬਾ
ਇਹਦੀਆਂ ਕਈ ਅਦਾਵਾਂ ਉੱਤੇ
ਮੈ ਸਦਾ ਹੀ ਰਿਹਾ ਮਰਦਾ
ਚਿੱਟੇ ਦੰਦ ਸ਼ਰਬਤੀ ਅੱਖੀਆਂ
ਤੇ ਸੁੁਪਰ ਸੋਨਿਕ ਹਾਸੇ
ਤੋਰ ਤੁਰੇ ਮਿਰਗਣੀ ਵਾਂਗੂੰ
ਭੰਨੇ ਅੱਡੀਆਂ ਨਾਲ ਪਤਾਸੇ
ਦੋ ਕੰਢਿਆਂ ਵਰਗਾ ਮੇਲ ਸੀ ਸਾਡਾ
ਇੱਕ ਪੇਂਡੂ ਤੇ ਇੱਕ ਸ਼ਹਿਰੀ
ਇਹਦੀ ਬੋਲੀ ਸ਼ਹਿਦ ਤੋਂ ਮਿੱਠੀ
ਮੇਰੀ ਖੜਵੀਂ ਤੇ ਜਹਿਰੀ
ਇਹ ਹੈ ਇੱਕ ਗੁਣਾਂ ਦੀ ਗੁੱਥਲੀ
ਮੈ ਗਿਆਨ ਦਾ ਦੇਸੀ ਕਬਾੜੀਆ
ਇਹ ਪਲੀ ਵਿੱਚ ਸਨੀਲ ਮਖਮਲਾਂ
ਮੈ ਸੀ ਝੁੱਲ੍ਹੇ ਦੇ ਵਿੱਚ ਰਾੜ੍ਹਿਆ
ਹਰ ਕੰਧੋਲੀ ਵਿੱਚ ਲਾਲ ਨੀਂ ਹੁੰਦਾ
ਤੇ ਹਰ ਸਿੱਪੀ ਵਿੱਚ ਨਾਂ ਮੋਤੀ
ਜੇ ਦੇਖਣ ਵਾਲੀ ਅੱਖ ਨਾਂ ਹੁੰਦੀ
ਤਾਂ ਅੱਜ ਖੁਦ ਪਕਾਉਂਦਾ ਰੋਟੀ
ਮੇਰੇ ਹਿੱਸੇ ਦੀਆਂ ਖੁਸ਼ੀਆਂ ਨਾਲ
ਰੱਬ ਇਸਦੀ ਝੋਲੀ ਭਰਦੇ
ਇਹ ਰਾਜੀ ਮੇਰਾ ਰਾਂਝਾ ਰਾਜੀ
ਚਾਹੇ ਅਕਸਰ ਹੀ ਅਸੀਂ ਲੜਦੇ
ਹਰ ਜੀ ੨੨-੦੭-੨੦੧੫