ਪਿੰਡ ਦੇ ਬੱਚੇ ਕੱਠੇ ਹੋਕੇ, ਸ਼ਾਮੀ ਖੇਲਦੇ ਲੁਕਣਮੀਚੀ
ਕਿੱਥੇ ਲੁਕਣਾ ਕਿੱਥੇ ਛੁਪਣਾ, ਕਦੇ ਕਿਸੇ ਪ੍ਰੀਵਾਹ ਨੀ ਕੀਤੀ
ਕਿਹੜਾ ਘਰ ਹੈ ਕੌਣ ਹੈ ਘਰ ਵਿਚ, ਕਦੇ ਕਿਸੇ ਦੇ ਧਿਆਂਨ ਨਹੀਂ ਆਇਆ
ਅੰਮਾ, ਭਾਬੀ, ਚਾਚੀ ਤਾਈ, ਬਾਬਾ ਵੀਰਾ ਚਾਚਾ ਜਾਂ ਫਿਰ ਤਾਇਆ
ਲੁੱਕ ਜਾਂਦੇ ਜਾ ਵਿਚ ਸ੍ਬਾਤਾਂ, ਜਾਣ ਫਿਰ ਦਾਣਿਆਂ ਵਾਲੇ ਅੰਦਰ
ਖੁਰਲੀਆਂ ਦੇ ਵਿਚ ਡੰਗਰਾਂ ਮੁਹਰੇ, ਜਾਣ ਫਿਰ ਤੂੜੀ ਵਾਲੇ ਅੰਦਰ
ਰੋਜ ਘਰਾਂ ਵਿਚ ਜਾ ਅਸੀਂ ਵੜਦੇ, ਕਦੇ ਕਿਸੇ ਨਾਂ ਬੁਰਾ ਮਨਾਇਆ
ਘਰ ਵਾਲਿਆ ਨੇ ਅਗੇ ਹੋਕੇ, ਅਕਸਰ ਸਾਨੂੰ ਘਰ ਚ ਛੁਪਾਇਆ
ਚੂਹੇ ਬਿੱਲੀਆ ਤੇ ਸੱਪਾਂ ਦਾ, ਕਦੇ ਨਾਂ ਮਨ ਵਿਚ ਡਰ ਕੋਈ ਆਇਆ
ਓਨੀ ਦੇਰ ਤਕ਼ ਖੇਡਦੇ ਰਹਿੰਦੇ, ਜਦ ਤਕ਼ ਬੁਲਾਵਾ ਨਾਂ ਘਰ ਤੋਂ ਆਇਆ
ਹੁਣ ਜਦ ਵੀ ਮੈਂ ਪਿੰਡ ਚ ਜਾਨਾ, ਲੁਕਣਮੀਚੀ ਕੋਏ ਨੇ ਖੇਲੇ
ਕੌਮ੍ਪ੍ਯੁਟਰ, ਫੋਨ ਜਾਂ ਟੀਵੀ ਅੱਗੇ, ਮਿਲਦੇ ਬੈਠੇ ਸਾਰੇ ਵੇਹਲੇ
ਪਹਿਲਾਂ ਵਾਂਗੂੰ ਘਰ ਨੀ ਖੁੱਲੇ, ਨਾਂ ਹੀ ਬੱਚੇ ਹੁਣ ਬੱਚੇ ਰਹਿ ਗਏ
ਆਪੋ ਧਾਪੀ ਦੇ ਚਕਰਾਂ ਵਿਚ, ਸਾਡੇ ਸੰਸਕਾਰ ਢੇਰੀ ਢਹਿ ਗਏ
ਬਦਲਆ ਦੇ ਨਾਲ ਹੈ ਹੋਈ ਤਰੱਕੀ, ਮੰਨਿਆ ਬਦਲਆ ਹੈ ਬਹੁਤ ਜ਼ਰੂਰੀ
ਪਰ ਕਿਓਂ ਇਸ ਤਰੱਕੀ ਖਾਤਿਰ ਰਿਸ਼ਤਿਆਂ ਵਿਚ ਅਸੀਂ ਵਧਾ ਲਈ ਦੂਰੀ
No comments:
Post a Comment