ਰੱਬ ਦੇ ਬੰਦੇ ਕਿੱਦਾਂ
ਰੱਬ ਨੂੰ ਵੇਚਣ ਲੱਗ ਪਏ
ਲੈਕੇ ਓਹਦਾ ਨਾਂ ਓਹਦੇ
ਬੰਦਿਆਂ ਨੂੰ ਠੱਗ ਰਹੇ
ਪਹਿਲਾਂ ਵੰਡਿਆ ਰੱਬ ਨੂੰ
ਫੇਰ ਓਹਦੀ ਧਰਤੀ ਵੀ ਵੰਡ ਲਈ
ਐਨਾ ਕਰਕੇ ਵੀ ਅਸਾਡੇ
ਨਾਂ ਅਜੇ ਕਾਲਜੇ ਠੰਡ ਪਈ
ਰੱਬ ਨੂੰ ਵੇਚਣ ਲੱਗ ਪਏ
ਲੈਕੇ ਓਹਦਾ ਨਾਂ ਓਹਦੇ
ਬੰਦਿਆਂ ਨੂੰ ਠੱਗ ਰਹੇ
ਪਹਿਲਾਂ ਵੰਡਿਆ ਰੱਬ ਨੂੰ
ਫੇਰ ਓਹਦੀ ਧਰਤੀ ਵੀ ਵੰਡ ਲਈ
ਐਨਾ ਕਰਕੇ ਵੀ ਅਸਾਡੇ
ਨਾਂ ਅਜੇ ਕਾਲਜੇ ਠੰਡ ਪਈ
ਵੰਡ ਕੇ ਰੱਬ ਨੂੰ ਅਸਾਂ ਨੇ ਆਪਣਾ
ਵਖਰਾ ਧਰਮ ਚਲਾਇਆ
ਵੱਖਰਾ ਰੱਬ ਬਣਾ ਕੇ ਅਸਾਂ ਨੇ
ਮੰਦਰਾਂ ਨੂੰ ਸਜਾਇਆ
ਰੱਬ ਦੇ ਨਾਂ ਤੇ ਸ਼ੁਰੂ ਕੀਤਾ
ਫਿਰ ਕੰਮ ਅਸੀਂ ਠੱਗਣ ਦਾ
ਹਰ ਕਿਸੇ ਨੂੰ ਵੇਚਿਆ ਕਿੱਸਾ
ਅਸੀਂ ਰੱਬ ਦੇ ਨੇਹ ਲੱਗਣ ਦਾ
ਖੋਲ ਦੁਕਾਨਾਂ ਥਾਂ ਥਾਂ
ਰੱਬ ਦੇ ਨਾਂ ਤੇ ਅਸੀਂ ਲੁੱਟੀਏ
ਜੇ ਕੋਈ ਮੂਹਰੇ ਬੋਲੇ
ਓਹਨੂੰ ਡੰਡਿਆਂ ਨਾਲ ਕੁੱਟੀਏ
ਪਾਕੇ ਰੱਬ ਦਾ ਡਰ ਅਸੀਂ
ਰੱਬ ਨੂੰ ਹਉਆ ਬਣਾ ਦਿੱਤਾ
ਇਨਸਾਨ ਦੀ ਸੋਹਣੀ ਜੂਨ ਨੂੰ
ਕਰਮਾ ਵਿਚ ਘੁਮਾ ਦਿੱਤਾ
ਲਗਦਾ ਨੀਂ ਰੱਬ ਮਿਲਿਆ
ਕਦੇ ਕਿਸੇ ਰੱਬ ਦੇ ਬੰਦੇ ਨੂੰ
ਫਿਰ ਕਿੱਦਾਂ ਰੱਬ ਬੰਦ ਕਰੂ
ਇਸ ਠੱਗੀ ਦੇ ਧੰਦੇ ਨੂੰ
ਜੇ ਰੱਬ ਨੇ ਹੁਣ ਬਚਣਾ
ਹੈ ਓਹਨੂੰ ਬੰਦਾ ਪੂਜਣਾ ਪੈਣਾ
ਨਹੀਂ ਤਾਂ ਓਹਨੂੰ ਵੰਡ ਵੇਚ ਕੇ
ਅਸੀਂ ਜੇਬਾਂ ਚ ਪਾ ਲੈਣਾ
HSD 17/11/2014
No comments:
Post a Comment