ਜਿਦਾਂ ਪੱਥਰਾਂ ਦੇ ਵਿਚ ਓਹਨੇ ਪਾਣੀ ਭਰਿਆ
ਏਦਾਂ ਦਿਲ ਵਿਚ ਮੇਰੇ ਤੇਰਾ ਪਿਆਰ ਭਰਿਆ
ਕਦੇ ਥੋੜਾ ਕਦੇ ਬਹੁਤਾ ਪਰ ਮੁੱਕਣ ਨਾਂ ਦਿਤਾ
ਭਾਵੇਂ ਤੈਨੂੰ ਇਹ ਕਦੇ ਨੀ ਇਜਹਾਰ ਕਰਿਆ
ਬਹਿ ਪੱਥਰਾਂ ਤੇ ਵੇਖਦਾਂ ਸਾਂ ਪਾਣੀ ਵਾਲੇ ਰੰਗ
ਅਜੇ ਤੱਕ ਵੀ ਹੈ ਯਾਦ ਪਹਿਲੀ ਮਿਲਣੀ ਦੀ ਸੰਗ
ਰਿਹਾ ਤੱਕਦਾ ਮੈਂ ਤੈਨੂੰ ਨਿੱਤ ਲੁਕ ਸ਼ਿੱਪ ਕੇ
ਪਰ ਟੁੱਟਣ ਨਾਂ ਦਿੱਤੀ ਕਦੇ ਪਿਆਰ ਵਾਲੀ ਤੰਦ
ਬਹਿ ਪੱਥਰਾਂ ਤੇ ਵੇਖਦਾਂ ਸਾਂ ਪਾਣੀ ਵਾਲੇ ਰੰਗ
ਅਜੇ ਤੱਕ ਵੀ ਹੈ ਯਾਦ ਪਹਿਲੀ ਮਿਲਣੀ ਦੀ ਸੰਗ
ਰਿਹਾ ਤੱਕਦਾ ਮੈਂ ਤੈਨੂੰ ਨਿੱਤ ਲੁਕ ਸ਼ਿੱਪ ਕੇ
ਪਰ ਟੁੱਟਣ ਨਾਂ ਦਿੱਤੀ ਕਦੇ ਪਿਆਰ ਵਾਲੀ ਤੰਦ
ਭਟਕਦਾ ਸਾਂ ਵਿਚ ਮੰਜ੍ਧਾਰ ਜਦ ਮਿਲਿਆ ਸੀ ਤੈਨੂੰ
ਧੁੰਦਲੇ ਛਾਇਆਂ ਦੇ ਵਿਚੋਂ ਕੁਝ ਦਿੱਸਿਆ ਸੀ ਮੈਨੂੰ
ਤੇਰੀ ਇਕ ਤੱਕਣੀ ਤੇ ਵਿਹੜਾ ਮਨ ਦਾ ਸੀ ਖਿਲਿਆ
ਜਿਹੜਾ ਲਭਦਾ ਨਹੀਂ ਸੀ ਕਿਨਾਰਾ ਮਿਲਿਆ ਸੀ ਮੈਨੂੰ
ਜਿਹੜਾ ਲਭਦਾ ਨਹੀਂ ਸੀ ਕਿਨਾਰਾ ਮਿਲਿਆ ਸੀ ਮੈਨੂੰ
ਆਪਣੇ ਪਿਆਰ ਦੇ ਰਸਤੇ ਚ ਕਈ ਅੜਕਣਾ ਵੀ ਆਈਆਂ
ਪਾਸੇ ਕਰਨ ਦੀਆਂ ਕੱਠੇ ਬਹਿ ਵਿਉਂਤਾ ਵੀ ਬਣਾਈਆਂ
ਜਾਵਾਂ ਸਦਕੇ ਮੈਂ ਯਾਰਾਂ ਜਿਹਨਾ ਪਿਛੋਂ ਧੱਕਾ ਲਾਇਆ
ਅਹਿਸਾਨ ਕਿੰਝ ਮੈਂ ਭੁੱਲਾਵਾਂ ਜਿਹਨਾ ਜੋੜੀਆਂ ਬਣਾਈਆਂ
No comments:
Post a Comment