Wednesday 29 August 2018

ਸੰਤੋਖ ਕੰਗ

ਦੋ ਦਿਨ ਹੋਗੇ ਅੱਖਾਂ ਚੋਂ ਪਾਣੀ ਨੀਂ ਸੁੱਕਿਆ
ਬਹੁਤੀ ਦੇਰ ਵਗਿਆ ਥੋੜੀ ਦੇਰ ਰੁਕਿਆ
ਪਤਾ ਨੀਂ ਕਿਹੜਾ ਸੋਮਾ ਫੁੱਟਿਆ
ਜਿਹੜਾ ਹੁਣ ਤੱਕ ਨੀ ਇਹ ਮੁੱਕਿਆ
ਪਹੁੰਚ ਜਾਂਦਾ ਮਨ ਸਦਾ ਹੀ ਉੱਥੇ
ਜਿੱਥੇ  ਮੁਲਾਕਾਤ ਸ਼ੁਰੂ ਹੋਈ ਸੀ
ਮਿਲੇ ਸਾਂ  ਉਦੋਂ ਬਹੁਤ ਹੱਸੇ  ਸੀ
ਅੱਜ ਪਤਾ ਨੀ ਕਿਉਂ ਇਹ ਅੱਖ ਰੋਈ ਸੀ
ਹੋਸਟਲ ਦੀਆਂ ਉਹਨਾਂ ਯਾਦਾਂ ਦੇ ਵਿੱਚ
ਇੱਕ ਵੱਖਰਾ ਹੀ ਆਨੰਦ ਹੈ ਛੁਪਿਆ
ਅਠੱਨੀ ਉੱਤੇ ਜੋ  ਪੈਰ ਸੀ ਰੱਖਦਾ
ਅਕਸਰ ਉਹ ਸੰਤੋਖ ਹੁੰਦਾ ਹੈ ਲੁੱਕਿਆ
ਕਿਵੇਂ ਭੁਲਾਵਾਂਗੇ ਉਹ ਯਾਰਾ
ਮਨ ਤੇ ਉੱਕਰੀਆਂ ਯਾਦਾਂ ਨੂੰ ਦੱਸ
ਤੇਰੀਆਂ ਗੱਲਾਂ ਨੂੰ ਯਾਦ ਕਰਕੇ
ਕਿੰਝ ਸਕਾਂਗੇ ਹੁਣ ਅਸੀਂ ਹੱਸ
ਹੁਣ ਜਦ ਵੀ ਤੂੰ  ਯਾਦ ਆਏਂਗਾ
 ਹਾਸੇ ਦੇ ਨਾਲ ਨਿਕਲੂਗਾ ਰੋਣਾ
ਖਾਰਾ ਹੰਝੂ ਬਹਿ  ਤੁਰੇਗਾ
ਸਿੱਲ੍ਹੀ ਅੱਖ  ਦਾ ਛੱਡ ਕੇ ਕੋਨਾ
ਪਤਾ ਨੀਂ ਕਦੋਂ ਮਿਲਾਪ ਹੋਣਗੇ
ਹੋਣਗੇ ਵੀ ਕ ਹੈ ਇਹ ਆਸ ਅਧੂਰੀ
ਸਭ ਕੁਝ ਛੱਡ ਕੇ ਅੱਧਵਿਚਕਾਰੇ
ਤੂੰ ਤਾਂ ਕਰ ਗਿਆਂ ਜਿੰਦਗੀ ਪੂਰੀ
ਜਿੱਥੇ  ਵੀ ਜਾਵੇਂਗਾ ਖੁਸ਼ੀਆਂ ਹੀ ਵੰਡੇਂਗਾ
ਮਾੜਾ ਕਿਸੇ ਦਾ ਤੂੰ ਕਰ ਨੀ ਸਕਦਾ
ਜਿਹੜਾ ਪਾੜਾ  ਤੂੰ ਪਿੱਛੇ ਖਾਲੀ ਕਰ ਗਿਆਂ
ਹੋਰ ਕਿਸੇ ਨਾਲ ਇਹ ਭਰ ਨੀ ਸਕਦਾ
ਹਰ ਜੀ 28/07/2017

No comments:

Post a Comment